ਹਾਜੀਪੁਰ-ਸ਼ਰਾਬਬੰਦੀ ਵਾਲੇ ਸੂਬਾ ਬਿਹਾਰ ਤੋਂ ਖਬਰ ਆਈ ਹੈ, ਜਿੱਥੇ ਹਾਜੀਪੁਰ ਵਿੱਚ ਐਮ ਬੀ ਬੀ ਐਸ ਦੀ ਵਿਦਿਆਰਥਣ ਨੂੰ ਪੁਲਸ ਨੇ ਸ਼ਰਾਬ ਤਸਕਰੀ ਦਾ ਗੈਂਗ ਚਲਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿਛਲੇਰੀ ਦੇਰ ਰਾਤ ਹਾਜੀਪੁਰ ਪੁਲਸ ਨੇ ਇਕ ਸ਼ਰਾਬ ਤਸਕਰ ਦੇ ਘਰ ਛਾਪੇਮਾਰੀ ਕੀਤੀ, ਛਾਪੇਮਾਰੀ ਦੌਰਾਨ ਵਿਦਿਆਰਥਣ ਦੇ ਬੈਡਰੂਮ ਤੋਂ ਲੈ ਕੇ ਗੈਰਾਜ ਤੱਕ ਸ਼ਰਾਬ ਦਾ ਜ਼ਖੀਰਾ ਮਿਲਿਆ। ਦੋ ਲਗਜ਼ਰੀ ਗੱਡੀਆਂ ਸਣੇ ਚਾਰ ਗੱਡੀਆਂ ਨੂੰ ਜ਼ਬਤ ਕੀਤਾ। ਇਨ੍ਹਾਂ ਗੱਡੀਆਂ ਰਾਹੀਂ ਸ਼ਰਾਬ ਦੀ ਡਿਲੀਵਰੀ ਹੋਣੀ ਸੀ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਮਹਿਲਾ ਨਸ਼ਾ ਤਸਕਰ ਵਿਕਾਸ ਦੀ ਪਤਨੀ ਹੈ ਤੇ ਐਮ ਬੀ ਬੀ ਐਸ ਦੀ ਵਿਦਿਆਰਥਣ ਹੈ, ਜੋ ਪੜ੍ਹਾਈ ਦੇ ਨਾਲ ਨਾਲ ਕਥਿਤ ਤੌਰ ਤੇ ਸ਼ਰਾਬ ਦੇ ਕਾਰੋਬਾਰ ਵਿੱਚ ਵੀ ਸ਼ਾਮਲ ਸੀ ਅਤੇ ਪੂਰਾ ਕਾਰੋਬਾਰ ਘਰ ਤੋਂ ਚਲਾ ਰਹੀ ਸੀ। ਡਾਕਟਰੀ ਦੀ ਪੜਾਈ ਕਰ ਰਹੀ ਮੁਟਿਆਰ ਦੀ ਨਸ਼ਾ ਤਸਕਰੀ ਦੇ ਮਾਮਲੇ ਚ ਗ੍ਰਿਫਤਾਰੀ ਤੋਂ ਸਾਰਾ ਇਲਾਕਾ ਹੈਰਾਨ ਹੈ।
Comment here