ਅਪਰਾਧਖਬਰਾਂਚਲੰਤ ਮਾਮਲੇ

ਡਾਂਸ ਦੀ ਵਾਇਰਲ ਵੀਡੀਓ ਵੇਖ ਪਿਓ ਨੇ ਧੀ ਦਾ ਕੀਤਾ ਕਤਲ

ਗੁਰਦਾਸਪੁਰ-ਪਾਕਿਸਤਾਨ ’ਚ ਧੀ ਦੀ ਡਾਂਸ ਕਰਨ ਦੀ ਵਾਇਰਲ ਵੀਡੀਓ ਦੇਖ ਪਿਓ ਵਲੋਂ ਗੋਲ਼ੀ ਮਾਰਨ ਦੀ ਖਬਰ ਹੈ। ਪਾਕਿਸਤਾਨ ਦੇ ਜ਼ਿਲ੍ਹਾ ਚਾਰਸਦਾ ਦੇ ਪਿੰਡ ਵਣੋ-ਗੜੀ ’ਚ ਅੱਜ ਇਕ ਵਿਅਕਤੀ ਨੇ ਆਪਣੀ 18 ਸਾਲਾ ਕੁੜੀ ਦੀ ਡਾਂਸ ਕਰਦੇ ਹੋਏ ਵੀਡਿਓ ਵਾਇਰਲ ਹੋਣ ’ਤੇ ਉਸ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸੂਤਰਾਂ ਅਨੁਸਾਰ ਮ੍ਰਿਤਕ ਕੁੜੀ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਆਪਣੀ ਧੀ ਅਤੇ ਵੱਡੀ ਧੀ ਦੇ ਪਤੀ ਸਮੇਤ ਘਰ ’ਚ ਮੌਜੂਦ ਸੀ, ਜਦਕਿ ਉਸ ਦਾ ਪਤੀ ਬਖਤਿਆਰ ਗੁਲ ਉੱਥੇ ਆਇਆ ਤਾਂ ਉਸ ਨੇ ਗੋਲੀ ਮਾਰ ਕੇ ਧੀ ਦਾ ਕਤਲ ਕਰ ਦਿੱਤਾ। ਉਸ ਨੇ ਦੱਸਿਆ ਕਿ ਉਸ ਦੀ ਧੀ ਦੇ ਡਾਂਸ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਸੀ। ਜਿਸ ਕਾਰਨ ਲੋਕਾਂ ਅਤੇ ਰਿਸ਼ਤੇਦਾਰਾਂ ਵੱਲੋਂ ਉਲਾਂਭੇ ਦੇਣ ਦੇ ਬਾਅਦ ਇਹ ਕਦਮ ਉਠਾਇਆ ਗਿਆ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਕੁੜੀ ਆਫ਼ਤਾਫ਼ ਇਸਲਾਮਾਬਾਦ ਦੇ ਇਕ ਅਮੀਰ ਪਰਿਵਾਰ ਦੇ ਘਰ ਘਰੇਲੂ ਨੌਕਰ ਸੀ, ਜਿੱਥੇ ਇਕ ਮੁੰਡਾ ਵੀ ਕੰਮ ਕਰਦਾ ਸੀ। ਉਕਤ ਨੌਜਵਾਨ ਨੇ ਕੁੜੀ ਨੂੰ ਵਿਆਹ ਦੀ ਪੇਸ਼ਕਸ ਕੀਤੀ ਸੀ ਪਰ ਆਫ਼ਤਾਫ਼ ਨੇ ਇਸ ਲਈ ਉਸ ਦਾ ਪ੍ਰਸਤਾਵ ਠੁਕਰਾ ਦਿੱਤਾ, ਕਿਉਂਕਿ ਆਫ਼ਤਾਫ਼ ਦੀ ਮੰਗਣੀ ਹੋ ਚੁੱਕੀ ਸੀ। ਮੁੰਡੇ ਨੇ ਆਫ਼ਤਾਫ਼ ਦੀ ਨੱਚਦੇ ਹੋਏ ਦੀ ਵੀਡਿਓ ਨੂੰ ਜਾਅਲੀ ਆਈ. ਡੀ. ਨਾਲ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਉਕਤ ਮੁੰਡੇ ਖ਼ਿਲਾਫ਼ ਪੁਲਸ ਦੇ ਕੋਲ ਸ਼ਿਕਾਇਤ ਕਰਨ ਦਾ ਫ਼ੈਸਲਾ ਵੀ ਲਿਆ ਸੀ।

Comment here