ਸ੍ਰੀਨਗਰ– ਜੰਮੂ-ਕਸ਼ਮੀਰ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕਈ ਤਰਾਂ ਦੇ ਉਪਰਾਲੇ ਹੋ ਰਹੇ ਹਨ। ਧਰਤੀ ਦਾ ਸਵਰਗ ਕਹੇ ਜਾਣ ਵਾਲੇ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ‘ਚ ਹਾਊਸਬੋਟ ਰਾਹੀਂ ਡਲ ਲੇਕ ‘ਚ ਫਲੋਟਿੰਗ ਏ ਟੀ ਐਮ ਸੇਵਾ ਦੀ ਸ਼ੁਰੂਆਤ ਕੀਤੀ ਹੈ। ਐਸ ਬੀ ਆਈ ਨੇ ਸਥਾਨਕ ਨਾਗਰਿਕਾਂ ਤੇ ਸੈਲਾਨੀਆਂ ਦੀ ਸਹੂਲਤ ਅਤੇ ਸੁਵਿਧਾਵਾਂ ‘ਚ ਵਿਸਥਾਰ ਕਰਨ ਦੇ ਉਦੇਸ਼ ਨਾਲ ਡਲ ਲੇਕ ‘ਚ ਇਹ ਸੇਵਾ ਸ਼ੁਰੂ ਕੀਤੀ ਹੈ। 16 ਅਗਸਤ ਵਾਲੇ ਦਿਨ ਚੇਅਰਮੈਨ ਦਿਨੇਸ਼ ਕੁਮਾਰ ਖਾਰਾ ਵੱਲੋਂ ਇਸ ਸੇਵਾ ਨੂੰ ਲਾਂਚ ਕੀਤਾ ਗਿਆ। ਸ੍ਰੀਨਗਰ ਦੇ ਬੇਹੱਦ ਹੀ ਪਾਪੂਲਰ ਟੂਰਿਸਟ ਸਪਾਟ ਡਲ ਲੇਕ ‘ਚ ਇਸ ਸੇਵਾ ਦੀ ਸ਼ੁਰੂਆਤ ਨਾਲ ਲੰਬੇ ਸਮੇਂ ਤੋਂ ਦਰਪੇਸ਼ ਆ ਰਹੀ ਧਨ ਨਿਕਾਸੀ ਦੀ ਸਮੱਸਿਆ ਦਾ ਹੱਲ ਹੋ ਸਕੇਗਾ ਤੇ ਨਾਲ ਹੀ ਟੂਰਿਜ਼ਮ ਨੂੰ ਵੀ ਬੜਾਵਾ ਮਿਲੇਗਾ। ਇਸ ਦੇ ਨਾਲ ਡਲ ਲੇਕ ‘ਚ ਫਲੋਟਿੰਗ ਬੈਂਕ ਤੇ ਫਲੋਟਿੰਗ ਪੋਸਟਆਫਿਸ ਦੀ ਸ਼ੁਰੂਆਤ ਵੀ ਕੀਤੀ ਜਾ ਚੁੱਕੀ ਹੈ।
Comment here