ਅਪਰਾਧਸਿਆਸਤਖਬਰਾਂ

ਡਰੱਗ ਰੈਕੇਟ ’ਚ ਕਬੱਡੀ ਖਿਡਾਰੀ ਸਮੇਤ ਰਿਟਾਇਰਡ ਡੀ.ਐੱਸ.ਪੀ ਗ੍ਰਿਫ਼ਤਾਰ

ਜਲੰਧਰ -ਪੰਜਾਬ ਪੁਲਸ ਐੱਸ.ਟੀ.ਐੱਫ. ਵਿੰਗ ਨੇ ਹਾਈ ਪ੍ਰੋਫਾਈਲ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਣਜੀਤ ਉਰਫ਼ ਜੀਤਾ ਮੌੜ ਸਮੇਤ ਰਿਟਾਇਰਡ ਡੀ.ਐੱਸ.ਪੀ. ਵਿਮਲਕਾਂਤ ਤੇ ਮਨੀਸ਼ ਨਾਂ ਦੇ ਥਾਣੇਦਾਰ ਨੂੰ  ਗ੍ਰਿਫਤਾਰ ਕੀਤਾ ਹੈ। ਦਰਅਸਲ ਰਿਟਾਇਰਡ ਡੀ.ਐੱਸ.ਪੀ. ਵਿਮਲਕਾਂਤ ਤੇ ਮਨੀਸ਼ ਨਾਂ ਦੇ ਥਾਣੇਦਾਰ, ਰਣਜੀਤ ਸਿੰਘ ਦੇ ਨਾਲ ਇਸ ਧੰਦੇ ‘ਚ ਜਲੰਧਰ ‘ਚ ਕਾਫੀ ਸਮੇਂ ਤੱਕ ਤਾਇਨਾਤ ਰਹੇ। ਪਹਿਲੀ ਵਾਰ ਹੈ ਜਦੋਂ ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਐੱਸ.ਟੀ.ਐੱਫ.ਵੱਲੋਂ ਹਾਈ ਪ੍ਰੋਫਾਈਲ ਪੁਲਸ ਅਤੇ ਡਰੱਗ ਤਸਕਰਾਂ ‘ਚ ਗਠਜੋੜ ਦਾ ਪਰਦਾਫਾਸ਼ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਲੋਕ ਡਰੱਗ ਡੀਲ ਰਾਹੀਂ ਕਮਾਏ ਗਏ ਕਰੋੜਾਂ ਰੁਪਏ ਰਿਅਲ ਸਟੇਟ ਅਤੇ ਜ਼ਮੀਨ ਦੀ ਖਰੀਦੋ-ਫਰੋਖਤ ‘ਚ ਨਿਵੇਸ਼ ਕਰਦੇ ਰਹੇ ਹਨ। ਇਨ੍ਹਾਂ ਨੂੰ ਜੀਤਾ ਮੌੜ ਨੂੰ ਕਰਨਾਲ ਤੋਂ ਕਾਬੂ ਕੀਤਾ ਗਿਆ ਹੈ। ਪੁਲਸ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਜੀਤਾ ਮੌੜ ਪੁਲਸ ਸੁਰੱਖਿਆ ਦੇ ਦਰਮਿਆਨ ਡਰੱਗ ਸਪਲਾਈ ਕਰਦਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਦੀ ਸੁਰੱਖਿਆ ‘ਚ ਲਾਏ ਗਏ ਥਾਣੇਦਾਰ ਉਸ ਦੀ ਡਰੱਗ ਡੀਲ ਪੈਸਿਆਂ ਦਾ ਹਿਸਾਬ ਰੱਖਦੇ ਸਨ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਰਣਜੀਤ ਜੀਤਾ ਦੀ ਕੋਠੀ ‘ਚੋਂ ਮਿਲੀਆਂ ਆਲੀਸ਼ਾਨ ਗੱਡੀਆਂ ਐੱਸ.ਟੀ.ਐੱਫ. ਨੇ ਜ਼ਬਤ ਕਰ ਲਈਆਂ ਹਨ। ਰਣਜੀਤ ਦੇ ਘਰੋਂ ਇਕ ਹਥਿਆਰ, ਨਸ਼ੀਲਾ ਪਦਾਰਥ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਸੂਤਰਾਂ ਮੁਤਾਬਕ ਜੀਤਾ ਮੌੜ ਵਿਦੇਸ਼ ਭੱਜਣ ਦੀ ਤਿਆਰੀ ‘ਚ ਸਨ ਜਿਥੇ ਐੱਸ.ਟੀ.ਐੱਫ. ਨੇ ਉਸ ਨੂੰ ਕਾਬੂ ਕਰ ਲਿਆ। ਇਸਦੇ ਨਾਲ ਹੀ ਥਾਣੇਦਾਰ ਮਨੀਸ਼ ਕੋਲੋਂ ਪੁਲਸ ਨੂੰ 3 ਲੱਖ ਰੁਪਏ ਅਤੇ ਲੈਪਟਾਪ ਬਰਾਮਦ ਹੋਇਆ ਹੈ। ਡੀ.ਐੱਸ.ਪੀ. ਵਿਮਲਕਾਂਤ ਨੇ ਡਿਊਟੀ ਦੌਰਾਨ ਨਸ਼ੇ (ਡਰੱਗ) ਵਿਰੁੱਧ ਇਕ ਮੁਹਿੰਮ ਵੀ ਸ਼ੁਰੂ ਕੀਤੀ ਸੀ ਜਿਸ ਦੇ ਚੱਲਦੇ ਡੀ.ਐੱਸ.ਪੀ. ਨੂੰ ਡਰੱਗ ਕੰਟਰੋਲ ਲਈ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਸੀ ਪਰ ਅਜੇ ਡੀ.ਐੱਸ.ਪੀ. ਹੀ ਅੰਤਰਰਾਸ਼ਟਰੀ ਨਸ਼ਾ ਤਸਕਰੀ ‘ਚ ਫੜਿਆ ਗਿਆ ਹੈ।

Comment here