ਅਪਰਾਧਸਿਆਸਤਖਬਰਾਂਮਨੋਰੰਜਨ

ਡਰੱਗ ਮਾਮਲੇ ਚ ਆਰਯਨ ਨੂੰ ਕਲੀਨ ਚਿੱਟ

ਬਹੁ ਚਰਚਿਤ ਕਰੂਜ਼ ਡਰੱਗਜ਼ ਮਾਮਲੇ ‘ਚ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰਯਨ ਖ਼ਾਨ  ਨੂੰ ਆਖਰ ਕਲੀਨ ਚਿੱਟ ਮਿਲ ਗਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਇਸ ਮਾਮਲੇ ‘ਚ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ‘ਚ ਆਰੀਅਨ ਅਤੇ ਪੰਜ ਹੋਰਾਂ ਦਾ ਨਾਂ ਨਹੀਂ ਹੈ। ਦਿੱਲੀ ਐਨਸੀਬੀ ਹੈੱਡਕੁਆਰਟਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਸਆਈਟੀ ਨੂੰ ਆਰਯਨ  ਖ਼ਿਲਾਫ਼ ਠੋਸ ਸਬੂਤ ਨਹੀਂ ਮਿਲੇ ਹਨ। ਇਸ ਹਾਈ ਪ੍ਰੋਫਾਈਲ ਡਰੱਗਜ਼ ਮਾਮਲੇ ‘ਚ 6 ਮਹੀਨਿਆਂ ਬਾਅਦ ਐਨ ਸੀ ਬੀ ਨੇ 6000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ‘ਚ 20 ‘ਚੋਂ 14 ਦੋਸ਼ੀਆਂ ‘ਤੇ ਐਨ ਡੀ ਪੀ ਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਆਰਯਨ ਖ਼ਾਨ ਸਮੇਤ ਬਾਕੀ 6 ਦੋਸ਼ੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਕਲੀਨ ਚਿੱਟ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰਯਨ ਖ਼ਾਨ  ਨੂੰ ਪਿਛਲੇ ਸਾਲ ਡਰੱਗ ਆਨ ਕਰੂਜ਼ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ।

Comment here