ਵਿਸ਼ੇਸ਼ ਰਿਪੋਰਟ- ਅਮਨ
117 ਚੋਂ 92 ਸੀਟਾਂ ਨਾਲ ਪੰਜਾਬ ਦੀ ਸੱਤਾ ਉਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੇ ਰਾਹ ਵਿੱਚ ਕਈ ਵੱਡੀ ਚੁਨੌਤੀਆਂ ਹਨ। ਡਰੱਗ ਮਾਫੀਆ ਨੂੰ ਖਤਮ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ। ਇਕ ਮੀਡੀਆਈ ਰਿਪੋਰਟ ਮੁਤਾਬਕ ਨਸ਼ਿਆਂ ਦੀ ਗ੍ਰਿਫ਼ਤ ‘ਚ ਫਸੇ ਪੰਜਾਬ ਦੇ ਨੌਜਵਾਨ ਇਕ ਦਿਨ ‘ਚ ਕਰੀਬ 17 ਕਰੋੜ ਰੁਪਏ ਨਸ਼ਿਆਂ ‘ਤੇ ਖਰਚ ਕਰਦੇ ਹਨ। ਇੱਕ ਮਹੀਨੇ ਵਿੱਚ ਇਹ ਰਕਮ 6500 ਕਰੋੜ ਰੁਪਏ ਬਣਦੀ ਹੈ, ਜਦਕਿ ਜ਼ਮੀਨੀ ਹਕੀਕਤ ਇਸ ਤੋਂ ਵੀ ਕਿਤੇ ਭਿਆਨਕ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਦਾ ਆਕਾਰ ਕਿੰਨਾ ਫੈਲਿਆ ਹੋਵੇਗਾ। ਸਾਲ 2015 ਅਤੇ 2016 ਤੱਕ ਕੀਤੇ ਗਏ ਸਰਵੇਖਣਾਂ ਅਨੁਸਾਰ ਨਸ਼ੇ ਦੇ ਸ਼ਿਕਾਰ ਸਿਰਫ਼ 99 ਫ਼ੀਸਦੀ ਮਰਦ ਸਨ ਪਰ ਹੁਣ ਔਰਤਾਂ ਵੀ ਨਸ਼ਿਆਂ ਦੀ ਲਪੇਟ ਵਿੱਚ ਆ ਗਈਆਂ ਹਨ। ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੀ ਇੱਕ ਰਿਪੋਰਟ ਅਨੁਸਾਰ ਪੰਜਾਬ ਵਿੱਚ ਨਸ਼ੇ ਕਰਨ ਵਾਲਿਆਂ ਦੀ ਗਿਣਤੀ 2,32,856 ਹੈ। ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਗਿਣਤੀ ਚੋਂ 53 ਫੀਸਦੀ ਲੋਕ ਚਿੱਟੇ ਦੇ ਆਦੀ ਹਨ। ਔਸਤਨ ਇੱਕ ਨੌਜਵਾਨ ਨੂੰ ਚਿੱਟੇ ਦੀ ਪੂਰਤੀ ਲਈ ਰੋਜ਼ਾਨਾ 1400 ਰੁਪਏ ਦੀ ਲੋੜ ਹੁੰਦੀ ਹੈ। ਇਸ ਹਿਸਾਬ ਨਾਲ ਹੀ ਇਹ ਖਰਚਾ ਇੱਕ ਦਿਨ ਦਾ ਕਰੀਬ 17 ਕਰੋੜ ਰੁਪਏ ਆੰਕਿਆ ਗਿਆ ਹੈ ਅਫੀਮ ਦੀ ਵਰਤੋਂ ਕਰਨ ਵਾਲੇ ਲੋਕਾਂ ਦਾ ਰੋਜ਼ਾਨਾ ਔਸਤਨ ਖਰਚ 300 ਰੁਪਏ ਹੈ। ਗੋਲੀਆਂ, ਕੈਪਸੂਲ, ਟੀਕੇ, ਭੁਕੀ, ਸ਼ਰਾਬ, ਜਰਦਾ, ਬੀੜੀਆਂ ਆਦਿ ਦੇ ਖਰਚੇ ਇਸ ਸਰਵੇ ਚ ਸ਼ਾਮਲ ਨਹੀੰ ਕੀਤੇ ਗਏ. 2015 ਵਿੱਚ, ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ (ਨੇ ਪੰਜਾਬ ਵਿੱਚ ਮੈਡੀਕਲ ਨਸ਼ੇ ‘ਤੇ ਨਿਰਭਰ ਵਿਅਕਤੀਆਂ ਦੀ ਗਿਣਤੀ ਦਾ ਪਤਾ ਲਗਾਉਣ ਲਈ ਇੱਕ ਅਧਿਐਨ ਕੀਤਾ ਗਿਆ ਸੀ। ਇਹ ਸਰਵੇਖਣ ਸੋਸਾਇਟੀ ਫਾਰ ਪ੍ਰਮੋਸ਼ਨ ਆਫ ਯੂਥ ਐਂਡ ਮਾਸ ਅਤੇ ਨੈਸ਼ਨਲ ਡਰੱਗਜ਼ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ (, ਏਮਜ਼, ਨਵੀਂ ਦਿੱਲੀ ਦੀ ਟੀਮ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਸੀ। ਇਸ ਸਰਵੇਖਣ ਵਿੱਚ ਸਿਰਫ ਬਠਿੰਡਾ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਗੁਰਦਾਸਪੁਰ, ਹੁਸ਼ਿਆਰਪੁਰ, ਪਟਿਆਲਾ, ਮੋਗਾ ਅਤੇ ਤਰਨਤਾਰਨ ਜ਼ਿਲ੍ਹੇ ਹੀ ਸ਼ਾਮਲ ਕੀਤੇ ਗਏ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਰਵੇ ਤੋਂ ਬਾਅਦ ਪੰਜਾਬ ਵਿੱਚ ਨਸ਼ਾ ਵਧਿਆ ਹੈ, ਘੱਟ ਨਹੀਂ ਹੋਇਆ ਹੈ। ਤੇ ਪੰਜਾਬ ਵਿੱਚ 76% ਨਸ਼ੇੜੀ 18 ਤੋਂ 35 ਸਾਲ ਦੀ ਉਮਰ ਦੇ ਹਨ। 89 ਫੀਸਦੀ ਪੜ੍ਹੇ ਲਿਖੇ ਹਨ। 83 ਫੀਸਦੀ ਨਸ਼ੇ ਦੇ ਨਾਲ-ਨਾਲ ਨੌਕਰੀ ਵੀ ਕਰ ਰਹੇ ਹਨ। 56 ਫੀਸਦੀ ਨਸ਼ੇੜੀ ਪਿੰਡ ਨਾਲ ਸਬੰਧਤ ਹਨ। ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ 80% ਨਸ਼ੇੜੀ ਨਸ਼ੇ ਛੱਡਣ ਦੀ ਕੋਸ਼ਿਸ਼ ਕਰਦੇ ਹਨ, ਪਰ ਸਿਰਫ 30% ਹੀ ਮਦਦ ਜਾਂ ਇਲਾਜ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ।
ਕਨੂੰਨ ਵਿਵਸਥਾ ਨੂੰ ਦਰੁਸਤ ਕਰਨ ਦੀ ਚੁਣੌਤੀ
ਹਰ ਦਿਨ ਪੰਜਾਬ ਚ ਅਪਰਾਧਕ ਵਾਰਦਾਤਾਂ ਵਾਪਰ ਰਹੀਆਂ ਨੇ। ਲੋਕ ਭੈਅ ਮੁਕਤ ਹੋ ਕਿ ਜਿਉਣਾ ਚਾਹੁੰਦੇ ਨੇ ਤੇ ਨਵੀੰ ਸਰਕਾਰ ਵਲ ਆਸ ਨਾਲ ਦੇਖ ਰਹੇ ਨੇ। ਹਾਲ ਦੀ ਘੜੀ ਤਾੰ ਸਥਿਤੀ ਜਿਉੰ ਦੀ ਤਿਉੰ ਹੈ। ਬੀਤੀ 14 ਮਾਰਚ ਨੂੰ ਨਕੋਦਰ ਦੇ ਪਿੰਡ ਮੱਲੀਆਂ ਖੁਰਦ ’ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਚੱਲਦੇ ਟੂਰਨਾਮੈਂਟ ’ਚ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ’ਤੇ ਦਵਿੰਦਰ ਬੰਬੀਹਾ ਗਰੁੱਪ ਨੇ ਲੈ ਕੇ ਵਿਰੋਧੀ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਹੈ। ਇਹ ਕਤਲਕਾਂਡ ਦਿਹਾਤੀ ਪੁਲਸ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਸੀ, ਪੁਲਸ ਦੇ ਹੱਥ ਸਿਰਫ ਜਾਣਕਾਰੀ ਲਗਣ ਦੀ ਚਰਾਚ ਹੋ ਰਹੀ ਹੈ ਕਿ ਇਸ ਕਤਲਕਾਂਡ ਦੇ ਤਾਰ ਹੁਣ ਜੇਲ੍ਹ ’ਚ ਬੰਦ ਗੈਂਗਸਟਰਾਂ ਨਾਲ ਜੁੜੇ ਹੋਏ ਨੇ। ਜਲੰਧਰ ਪੁਲਸ ਵੱਲੋਂ ਸੰਗਰੂਰ ਜੇਲ੍ਹ ’ ਚ ਬੰਦ ਗੈਂਗਸਟਰ ਫ਼ਤਿਹ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਨਕੋਦਰ ਲਿਆਂਦਾ ਗਿਆ ਹੈ ਤੇ ਨਕੋਦਰ ਥਾਣੇ ’ਚ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਖੁਦ ਗੈਂਗਸਟਰ ਫ਼ਤਿਹ ਤੋਂ ਸੰਦੀਪ ਕਤਲਕਾਂਡ ਨੂੰ ਲੈ ਕੇ 4 ਘੰਟਿਆਂ ਤੋਂ ਵੱਧ ਸਮੇਂ ਤੋਂ ਪੁੱਛਗਿੱਛ ਕੀਤੀ। ਤਿਹਾੜ ਜੇਲ੍ਹ ’ਚ ਬੰਦ ਗੈਂਗਸਟਰ ਕੌਸ਼ਿਕ ਚੌਧਰੀ ਨੂੰ ਵੀ ਨਕੋਦਰ ਲਿਆਂਦਾ ਜਾ ਰਿਹਾ ਹੈ। ਪਰ ਚਾਰ ਦਿਨ ਬੀਤਣ ਤੇ ਵੀ ਕਤਲ ਦੇ ਕਾਰਨਾਂ, ਤੇ ਅਸਲ ਹਮਲਾਵਰਾਂ ਬਾਰੇ ਪੁਲਸ ਨੂੰ ਕੁਝ ਨਹੀਂ ਪਤਾ ਲਗ ਸਕਿਆ।
ਕੌਮਾਂਤਰੀ ਕਬੱਡੀ ਖਿਡਾਰੀ ਦੇ ਫਾਰਮ ਤੇ ਫਾਇਰਿੰਗ
ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਗੁਣਾਚੌਰ ਵਿਖੇ ਨੈਸ਼ਨਲ ਕਬੱਡੀ ਖਿਡਾਰੀ ਸਰਬਜੀਤ ਸਿੰਘ ਸੱਬਾ ਦੇ ਫਾਰਮ ਹਾਊਸ ’ਤੇ ਵੀ ਅਣਪਛਾਤਿਆਂ ਨੇ ਗੋਲੀਆਂ ਚਲਾਈਆਂ। ਹਮਲਾਵਰ ਦੋ ਬਿਨਾਂ ਨੰਬਰੀ ਮੋਟਰਸਾਈਕਲ ਤੇ ਆਏ, ਗੋਲੀਆਂ ਚਲਾ ਕੇ ਫਰਾਰ ਹੋ ਗਏ। ਸੱਬਾ ਦੇ ਚਾਚਾ ਸ਼ਿਵਰਾਜ ਰਾਣਾ ਨੇ ਦੱਸਿਆ ਕਿ ਮੈਂ ਅਤੇ ਮੇਰੇ ਪਰਿਵਾਰਕ ਮੈਂਬਰ ਫਾਰਮ ਹਾਊਸ ’ਚ ਸਨ। ਇਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸੱਬੇ ਦਾ ਨਾਮ ਲੈ ਕੇ ਆਵਾਜ਼ ਮਾਰੀ। ਸਰਬਜੀਤ ਸੱਬਾ ਸੁੱਤਾ ਪਿਆ ਸੀ ਤੇ ਮੈਂ ਗੇਟ ਖੋਲ੍ਹਣ ਲਈ ਤੁਰ ਪਿਆ ਤਾਂ ਉਨ੍ਹਾਂ ਨੇ ਅਚਾਨਕ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਸਬਰਜੀਤ ਦੇ ਚਾਚੇ ਨੇ ਫੁਰਤੀ ਨਾਲ ਛੁਪ ਕੇ ਜਾਨ ਬਚਾਈ, ਕਈ ਫਾਇਰ ਕਰਨ ਮਗਰੋਂ ਮੁਲਜ਼ਮ ਫਰਾਰ ਹੋ ਗਏ। ਮੁਕੰਦਪੁਰ ਪੁਲਸ ਨੂੰ ਸ਼ਿਕਾਇਤ ਦੇ ਦਿਤੀ ਗਈ ਹੈ, ਉਥੋਂ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦੀ ਭਰੋਸੇ ਵਾਲੀ ਗੋਲੀ ਮਿਲੀ ਹੈ। ਘਟਨਾ ਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਹੌਲ ਹੈ।
ਘਰ ਦੇ ਬਾਹਰ ਚਲਾਈਆਂ ਗੋਲੀਆਂ
ਮੁਹਾਲੀ ਜ਼ਿਲ੍ਹੇ ਦੇ ਬਲਟਾਣਾ ਵਿੱਚ ਇੱਕ ਘਰ ਦੇ ਬਾਹਰ ਬਦਮਾਸ਼ ਅੱਠ ਤੋਂ 10 ਗੋਲੀਆਂ ਚਲਾ ਕੇ ਫਰਾਰ ਹੋ ਗਏ। ਬੀਤੀ ਦੇਰ ਰਾਤ ਹੋਈ ਇਸ ਗੋਲੀਬਾਰੀ ਕਾਰਨ ਆਸਪਾਸ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਵਾਰਦਾਤ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਫੁਟੇਜ ‘ਚ ਦੋ ਮੁਲਜ਼ਮ ਘਰ ‘ਤੇ ਗੋਲੀਆਂ ਚਲਾਉਂਦੇ ਦਿਸਦੇ ਹਨ। ਜਿਸ ਘਰ ਤੇ ਗੋਲੀਆਂ ਚਲੀਆਂ, ਉਸ ਦੇ ਨੌਜਵਾਨ ਨੇ ਦੱਸਿਆ ਕਿ ਉਸਦਾ ਰਿਸ਼ਤਾ ਹੋਇਆ ਸੀ ਪਰ ਕਿਸੇ ਕਾਰਨ ਰਿਸ਼ਥਾ ਟੁਟ ਗਿਆ, ਉਸ ਮਗਰੋਂ ਉਸ ਨੂੰ ਅਣਪਛਾਤਿਆਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਲਗੀਆਂ ਸਨ, ਪਰਿਵਾਰ ਨੂੰ ਸ਼ੱਕ ਹੈ ਕਿ ਲੜਕੀ ਵਾਲਿਆਂ ਨੇ ਹੀ ਕਥਿਤ ਤੌਰ ਤੇ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੈ, ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।
ਕਾਰ ਚੋਰੀ
ਮਲੋਟ ਵਿਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ, ਪਿਛਲੇਰੀ ਰਾਤ ਸਿਵਲ ਹਸਪਤਾਲ ਦੇ ਬਹਾਰ ਖੜੀ ਮਰੂਤੀ ਕਾਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ, ਸਾਰੀ ਘਟਨਾ ਸੀ ਸੀ ਟੀਵੀ ਕੈਦ ਹੋ ਗਈ । ਵਡੇ ਤੜਕੇ ਕਰੀਬ 3 ਵਜੇ ਦੋ ਨਕਾਬਪੋਸ਼ ਨੌਜਵਾਨਾਂ ਨੇ ਕਾਰ ਦਾ ਲਾਕ ਤੋੜਿਆ ਅਤੇ ਕਾਰ ਨੂੰ ਰੋੜ ਕੇ ਲਿਜਾਂਦੇ ਹੋਏ ਕੈਮਰੇ ਚ ਨਜਰ ਆ ਰਹੇ ਹਨਂ। ਇਸ ਤੋਂ ਪਹਿਲਾਂ ਵੀ ਮਲੋਟ ਸ਼ਹਿਰ ਵਿਚੋਂ ਲਗਾਤਰ ਚੋਰੀਆਂ ਹੋ ਰਹੀਆਂ ਹਨ । ਇਸ ਮਾਮਲੇ ਬਾਰੇ ਪੁਲਸ ਅਧਿਕਾਰੀਆਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਚੋਰੀ ਤੋਂ ਰੋਕਣ ਤੇ ਬਜ਼ੁਰਗ ਤੇ ਕੀਤਾ ਹਮਲਾ
ਸੰਗਰੂਰ ਸ਼ਹਿਰ ਦੇ ਮੁਹਲਾ ਨੂਰਪੁਰ ‘ਚ ਚੋਰੀ ਦੀ ਨੀਅਤ ਨਾਲ ਇਕ ਲਈ ਘਰ ‘ਚ ਦਾਖਲ ਹੋਏ ਚੋਰਾਂ ਨੇ ਵਿਰੋਧ ਕਰਨ ਤੇ ਬਜ਼ੁਰਗ ਵਿਅਕਤੀ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਸ ਦੇ ਸਿਰ ਤੇ ਮੂੰਹ ਉਤੇ 32 ਟਾਂਕੇ ਲੱਗੇ ਨੇ, ਤੇ ਬਜ਼ੁਰਗ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਥੇ ਵੀ ਪਿਛਲੇ ਕੁਝ ਦਿਨਾਂ ‘ਚ ਆਸ-ਪਾਸ ਤਿੰਨ-ਚਾਰ ਚੋਰੀ ਦੀਆੰ ਘਟਨਾਵਾਂ ਵਾਪਰ ਚੁੱਕੀਆਂ ਹਨ। ਦਹਿਸ਼ਤ ਦਾ ਮਹੌਲ ਹੈ, ਪੁਲਸ ਦਾ ਕਹਿਣਾ ਹੈ ਜਾਂਚ ਕਰ ਰਹੇ ਹਾਂ।
ਹੁਣ ਨਵੇੰ ਸੀ ਐਮ ਸਾਹਿਬ ਦਾ ਹਰਾ ਪੈੱਨ ਸੂਬੇ ਚ ਪੱਸਰੀ ਅਜਿਹੀ ਕਾਲਖ ਨੂੰ ਕਦ ਤੇ ਕਿਵੇਂ ਚੂਸਦਾ ਹੈ, ਇਸ ਦੀ ਉਡੀਕ ਕਰਨੀ ਬਣਦੀ ਹੈ..
Comment here