ਅਪਰਾਧਸਿਆਸਤਖਬਰਾਂ

ਡਰੱਗ ਕੇਸ : ਆਰੀਅਨ ਖ਼ਾਨ ਨੂੰ ਮਿਲੀ ਜ਼ਮਾਨਤ

ਮੁੰਬਈ-ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ ’ਤੇ ਲਗਾਤਾਰ ਤਿੰਨ ਦਿਨ ਦੀ ਸੁਣਵਾਈ ਤੋਂ ਬਾਅਦ ਬੰਬਈ ਹਾਈਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਆਰੀਅਨ ਦੀ ਤੀਜੀ ਵਾਰ ਕੋਸ਼ਿਸ਼ ਤੋਂ ਬਾਅਦ ਉਸ ਨੂੰ ਬੇਲ ਮਿਲੀ ਹੈ। ਇਸ ਤੋਂ ਪਹਿਲਾਂ ਸੈਸ਼ਨ ਕੋਰਟ ਨੇ ਆਰੀਅਨ ਖ਼ਾਨ ਦੀ ਬੇਲ ਪਟੀਸ਼ਨ ਰੱਦ ਕੀਤੀ ਸੀ।
ਬਾਲੀਵੁੱਡ ਸਿਤਾਰੇ ਆਏ ਆਰੀਅਨ ਦੇ ਸਮਰਥਨ ’ਚ
ਆਰੀਅਨ ਦੇ ਸਮਰਥਨ ’ਚ ਹੁਣ ਤਕ ਕਈ ਬਾਲੀਵੁੱਡ ਸਿਤਾਰਿਆਂ ਨੇ ਆਪਣੀ ਆਵਾਜ਼ ਚੁੱਕੀ ਹੈ। ਅਦਾਕਾਰ ਰਿਤਿਕ ਰੌਸ਼ਨ ਨੇ 7 ਅਕਤੂਬਰ ਨੂੰ ਆਰੀਅਨ ਖ਼ਾਨ ਦਾ ਸਮਰਥਨ ਕਰਦਿਆਂ ਲੰਮਾ-ਚੌੜਾ ਸੁਨੇਹਾ ਲਿਖਿਆ ਸੀ। ਹੁਣ ਇਕ ਵਾਰ ਮੁੜ ਰਿਤਿਕ ਰੌਸ਼ਨ ਨੇ ਆਰੀਅਨ ਖ਼ਾਨ ਕੇਸ ਦੀ ਖਾਰਜ ਹੋ ਰਹੀ ਜ਼ਮਾਨਤ ਅਰਜ਼ੀ ’ਤੇ ਪ੍ਰਤੀਕਿਰਿਆ ਦਿੱਤੀ ਹੈ। ਰਿਤਿਕ ਰੌਸ਼ਨ ਨੇ ਇੰਸਟਾ ਸਟੋਰੀ ’ਤੇ ਇਕ ਵੀਡੀਓ ਪੋਸਟ ਕੀਤੀ ਹੈ। ਇਸ ’ਚ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਦੁਸ਼ਯੰਤ ਦਵੇ ਕੋਲੋਂ ਆਰੀਅਨ ਖ਼ਾਨ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ। ਰਿਤਿਕ ਨੇ ਇਸ ਵੀਡੀਓ ਨੂੰ ਪੋਸਟ ਕਰਦਿਆਂ ਲਿਖਿਆ, ‘ਜੇਕਰ ਇਹ ਤੱਥ ਹਨ ਤਾਂ ਇਹ ਸਭ ਕਾਫੀ ਦੁਖੀ ਕਰਨ ਵਾਲੇ ਹਨ।’
ਵੀਡੀਓ ’ਚ ਦੁਸ਼ਯੰਤ ਦਵੇ ਨੇ ਜਸਟਿਸ ਨਿਤਿਮ ਸਾਂਬਰੇ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਿਤਿਮ ਸਾਂਬਰੇ ਨੇ ਇਸ ਤੋਂ ਪਹਿਲਾਂ 2018 ਦੇ ਇਕ ਡਰੱਗਸ ਕੇਸ ’ਚ ਦੋਸ਼ੀ ਨੂੰ ਜ਼ਮਾਨਤ ਦਿੱਤੀ ਸੀ। ਉਸ ਸ਼ਖ਼ਸ ਕੋਲੋਂ ਘੱਟ ਮਾਤਰਾ ’ਚ ਡਰੱਗਸ ਮਿਲਿਆ ਸੀ। ਦੋਸ਼ੀ ਕੋਲੋਂ ਸਿਰਫ 430 ਗ੍ਰਾਮ ਦੀ ਬਰਾਮਦਗੀ ਹੋਈ ਸੀ। ਫਿਰ ਵੀ ਉਸ ਦੋਸ਼ੀ ਨੂੰ ਬੇਲ ਦਿੱਤੀ ਗਈ।
ਉਨ੍ਹਾਂ ਅੱਗੇ ਕਿਹਾ ਕਿ ਆਰੀਅਨ ਖ਼ਾਨ ਕੋਲੋਂ ਕੋਈ ਵੀ ਬਰਾਮਦਗੀ ਨਹੀਂ ਹੋਈ ਹੈ। ਇਸ ਦੇ ਬਾਵਜੂਦ ਆਰੀਅਨ ਖ਼ਾਨ ਦੀ ਬੇਲ ਖਾਰਜ ਕੀਤੀ ਗਈ ਹੈ। ਆਰੀਅਨ ਨੂੰ ਬੇਲ ਦਿੱਤੀ ਜਾਣੀ ਚਾਹੀਦੀ ਸੀ ਪਰ ਨਹੀਂ ਪਤਾ ਕਿਉਂ ਨਿਤਿਮ ਸਾਂਬਰੇ ਆਪਣੇ ਹੀ ਜਜਮੈਂਟ ਦਾ ਖੰਡਨ ਕਰ ਰਹੇ ਹਨ। ਦੁਸ਼ਯੰਤ ਦਵੇ ਨੇ ਨਿਤਿਮ ਸਾਂਬਰੇ ਦਾ ਜਜਮੈਂਟ ਦੇਖ ਹੈਰਾਨ ਹੋਣ ਦੀ ਗੱਲ ਆਖੀ ਹੈ।

Comment here