ਅਪਰਾਧਸਿਆਸਤਖਬਰਾਂ

ਡਰੱਗਜ਼ ਮਾਮਲਾ-ਅਕਾਲੀ ਨੇਤਾਵਾਂ ’ਤੇ ਸ਼ਿਕੰਜਾ ਸਖ਼ਤ, ਕਿਸੇ ਵੇਲੇ ਵੀ ਹੋ ਸਕਦੀ ਏ ਗ੍ਰਿਫਤਾਰੀ

ਚੰਡੀਗੜ੍ਹ-ਹੁਣੇ ਜਿਹੇ ਇਕ ਸਾਬਕਾ ਅਕਾਲੀ ਆਗੂ ਖ਼ਿਲਾਫ਼ ਡਰੱਗਜ਼ ਮਾਮਲੇ ’ਚ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਜਾਂਚ ਪੂਰੀ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਅਕਾਲੀ ਆਗੂ ਖ਼ਿਲਾਫ਼ ਇਕ ਨਵਾਂ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਲਈ ਹੈ। ਇਹ ਗ੍ਰਿਫ਼ਤਾਰੀ ਕਿਸੇ ਵੀ ਸਮੇਂ ਹੋ ਸਕਦੀ ਹੈ। ਸਰਕਾਰੀ ਸੂਤਰਾਂ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ ਪਰ ਉਨ੍ਹਾਂ ਕੇਸ ਦੀ ਐੱਫਆਈਆਰ ਦੇਣ ਤੋਂ ਫ਼ਿਲਹਾਲ ਮਨ੍ਹਾ ਕਰ ਦਿੱਤਾ ਹੈ। ਸਿਰਫ਼ ਇਹ ਦੱਸਿਆ ਜਾ ਰਿਹਾ ਹੈ ਕਿ ਬਨੂਡ’ਚ ਡਰੱਗਜ਼ ਦੇ ਇਕ ਮਾਮਲੇ ’ਚ ਐੱਫਆਈਆਰ ਨੰਬਰ ਦੋ ਦਰਜ ਕੀਤੀ ਗਈ ਹੈ। ਇਸ ਮਾਮਲੇ ਦਾ ਵੇਰਵਾ ਦੇਣ ਤੋਂ ਪੁਲਿਸ ਅਧਿਕਾਰੀਆਂ ਨੇ ਇਨਕਾਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸਿਧਾਰਥ ਚਟੋਪਾਧਿਆਏ ਦੇ ਡੀਜੀਪੀ ਬਣਨ ਤੋਂ ਬਾਅਦ ਤੋਂ ਹੀ ਇਹ ਦੈਅ ਮੰਨਿਆ ਜਾ ਰਿਹਾ ਸੀ ਕਿ ਡਰੱਗਜ਼ ਕੇਸ ’ਚ ਅਕਾਲੀ ਨੇਤਾਵਾਂ ’ਤੇ ਸ਼ਿਕੰਜਾ ਕੱਸਿਆ ਜਾਵੇਗਾ। ਇੱਥੋਂ ਤਕ ਕਿ ਖ਼ੁਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਖ਼ਦਸ਼ਾ ਪ੍ਰਗਟਾਇਆ ਸੀ ਕਿ ਡੀਜੀਪੀ ਨੂੰ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਕਰਕੇ ਹੀ ਬਦਲਿਆ ਗਿਆ ਹੈ।
ਇਹ ਵੀ ਦਿਲਚਸਪ ਹੈ ਕਿ ਅੱਜ ਹੀ ਪੁਲਿਸ ਨੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਮੁਖੀ ਐੱਸਕੇ ਅਸਥਾਨਾ ਦਾ ਪੱਤਰ ਲੀਕ ਹੋਣ ਕਾਰਨ ਮੋਹਾਲੀ ’ਚ ਕੇਸ ਦਰਜ ਕੀਤਾ ਹੈ। ਇਸ ਪੱਤਰ ’ਚ ਅਸਥਾਨਾ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਜਾਂਚ ਨੂੰ ਅੱਗੇ ਵਧਾਉਣ ਨੂੰ ਲੈ ਕੇ ਕਈ ਸਵਾਲ ਉਠਾਉਂਦੇ ਹੋਏ ਆਪਣੇ ਹੱਥ ਖਡਕਰ ਦਿੱਤੇ। ਡਰੱਗਜ਼ ਮਾਮਲੇ ’ਚ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕਰਨ ਨੂੰ ਲੈ ਕੇ ਪਿਛਲੇ ਕੇਸਾਂ ਦੇ ਆਧਾਰ ’ਤੇ ਅਸਥਾਨਾ ਨੇ ਡੀਜੀਪੀ ਨੂੰ ਜਿਹੜਾ ਪੱਤਰ ਲਿਖਿਆ ਹੈ, ਉਸ ਵਿਚ ਅੱਠ ਸਵਾਲ ਉਠਾਏ ਗਏ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ’ਚ ਇਨ੍ਹਾਂ ਕੇਸਾਂ ’ਚ ਐਡਵੋਕੇਟ ਜਨਰਲ ਨੇ ਜਿਹੜੀ ਸਲਾਹ ਦਿੱਤੀ ਹੈ ਅਤੇ ਉਸ ਤੋਂ ਪਹਿਲਾਂ ਪੰਜਾਬ ਦੇ ਐਡਵੋਕੇਟ ਜਨਰਲ ਜਾਂ ਲੀਗਲ ਟੀਮ ਵੱਲੋਂ ਜਿਹੜੀ ਸਲਾਹ ਦਿੱਤੀ ਗਈ ਹੈ, ਉਹ ਆਪਸ ’ਚ ਆਪਾ ਵਿਰੋਧੀ ਹੈ। ਅਜਿਹੇ ਵਿਚ ਕੀ ਇਸ ’ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ।

Comment here