ਜਲੰਧਰ –ਸੂਬੇ ’ਚ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ ਅਤੇ ਇਹ ਆਪਣੇ ਆਖਰੀ ਪੜਾਅ ’ਤੇ ਪਹੁੰਚ ਗਿਆ ਹੈ। ਇਸ ਦੌਰਾਨ ਫਾਇਰ ਬਰਾਂਡ ਨੇਤਾ ਸਾਧਵੀ ਪ੍ਰਾਚੀ ਵੱਲੋਂ ਸੂਬੇ ’ਚ ਨਸ਼ੇ, ਧਰਮ ਪਰਿਵਰਤਨ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਨੂੰ ਪੰਜਾਬ ’ਚ ਚੋਣਾਂ ਦਾ ਮਾਹੌਲ ਅਤੇ ਕੁਝ ਹੋਰ ਮੁੱਦਿਆਂ ਬਾਰੇ ਕੁਝ ਸਵਾਲ ਕੀਤੇ ਗਏ ਜਿਨਾਂ ਦੇ ਜਵਾਬ ਇਸ ਤਰ੍ਹਾਂ ਹਨ।ਉਨ੍ਹਾਂ ਆਪਣੇ ਜਵਾਬ ਵਿੱਚ ਕਿਹਾ ਕਿ ਪੰਜਾਬ ਸ਼ੁਰੂ ਤੋਂ ਹੀ ਕ੍ਰਾਂਤੀਕਾਰੀਆਂ ਦੀ ਧਰਤੀ ਰਹੀ ਹੈ, ਜਿਸ ’ਚ ਭਗਤ ਸਿੰਘ, ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਵਰਗੇ ਮਹਾਨ ਕ੍ਰਾਂਤੀਕਾਰੀਆਂ ਨੇ ਜਨਮ ਲਿਆ ਹੈ। ਪਰ ਦੁੱਖ ਦੀ ਗੱਲ ਹੈ ਇਸ ਧਰਤੀ ’ਚ ਡਰੱਗਜ਼ ਅਤੇ ਧਰਮ ਪਰਿਵਰਤਨ ਬੜੀ ਤੇਜ਼ੀ ਨਾਲ ਵਧ ਰਹੇ ਹਨ। ਲੋਕਾਂ ਨੂੰ ਸਿਰਫ ਇਕ ਅਧਿਕਾਰ ਮਿਲਿਆ ਹੈ ਉਹ ਹੈ ਵੋਟ ਪਾਉਣ ਦਾ ਅਧਿਕਾਰ, ਜਿਸ ਦੀ ਚੋਣਾਂ ’ਚ ਸਹੀ ਵਰਤੋਂ ਹੋਣੀ ਚਾਹੀਦੀ ਹੈ ਅਤੇ ਸੂਬੇ ’ਚ ਸਹੀ ਸਰਕਾਰ ਬਣਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਲਈ ਸਿੱਧੇ ਤੌਰ ’ਤੇ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਉੱਤਰ ਪ੍ਰਦੇਸ਼ ’ਚ ਇੰਨੇ ਅਪਰਾਧ ਸਨ, ਨਸ਼ਾ ਵੀ ਸੀ ਪਰ ਯੋਗੀ ਜੀ ਨੇ ਜਿਵੇਂ ਹੀ ਸੱਤਾ ਸੰਭਾਲੀ, ਮੁਲਜ਼ਮਾਂ ਦੇ ਹੌਸਲੇ ਢਹਿ-ਢੇਰੀ ਹੋ ਗਏ। ਸਿੱਧੇ ਤੌਰ ’ਤੇ ਕਾਂਗਰਸ ਸਰਕਾਰ ਨੇ ਨਸ਼ੇ ਨੂੰ ਵਧਾਉਂਦੀ ਹੈ। ਸੂਬੇ ’ਚ ਸੱਤਾ ਤਬਦੀਲੀ ਜ਼ਰੂਰੀ ਹੈ, ਯੂ. ਪੀ. ਵਾਂਗ ਪੰਜਾਬ ’ਚ ਵੀ ਨਸ਼ਾ ਖਤਮ ਹੋ ਸਕਦਾ ਹੈ। ਉਨ੍ਹਾਂ ਧਰਮ ਪਰਿਵਰਤਨ ਉਪਰ ਗੱਲ ਕਰਦੇ ਕਿਹਾ ਕਿ ਪੰਜਾਬ ਦੇ ਅੰਦਰ ਈਸਾਈ ਮਿਸ਼ਨਰੀਆਂ ਕੰਮ ਕਰ ਰਹੀਆਂ ਹਨ। ਧਰਮ ਪਰਿਵਰਤਨ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਜੇਕਰ ਇੰਝ ਹੀ ਧਰਮ ਪਰਿਵਰਤਨ ਹੁੰਦਾ ਰਿਹਾ ਤਾਂ ਮੈਨੂੰ ਚਿੰਤਾ ਹੈ ਕਿ ਪੰਜਾਬ ’ਚ ਹਾਲਾਤ ਕਿਤੇ ਪੱਛਮੀ ਬੰਗਾਲ ਵਰਗੇ ਨਾ ਬਣ ਜਾਣ। ਸੂਬੇ ’ਚ ਧਰਮ ਪਰਿਵਰਤਨ ਰੋਕਣ ਲਈ ਸੂਬੇ ਦੀ ਸਰਕਾਰ ’ਚ ਤਬਦੀਲੀ ਹੋਣਾ ਜ਼ਰੂਰੀ ਹੈ। ਪਰ ਗਠਜੋੜ ਦੇ ਨਾਲ ਮਿਲ ਕੇ ਨਸ਼ੇ ’ਤੇ ਰੋਕ ਲਗਾਉਣਾ ਮੁਸ਼ਕਿਲ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਕਾਂਗਰਸ ਦੀ ਬਹੁਤ ਪੁਰਾਣੀ ਨੀਤੀ ਹੈ, ਕਾਂਗਰਸ ਜੋ ਬੀਜ ਬੀਜੇਗੀ, ਪਾਣੀ ਦੇਵੇਗੀ, ਜਦੋਂ ਫਲ ਆਵੇਗਾ ਤਾਂ ਹੱਲਾ ਮਚਾਏਗੀ। ਸਰਹੱਦੀ ਖੇਤਰਾਂ ’ਚ ਖੁਲ੍ਹੇਆਮ ਧਰਮ ਪਰਿਵਰਤਨ ਕਰਾ ਰਹੇ ਹਨ। ਈਸਾਈ ਮਿਸ਼ਨਰੀਆਂ ਵੱਲੋਂ ਭੋਲ਼ੇ-ਭਾਲੇ ਲੋਕਾਂ ਨੂੰ ਮੁੱਠੀ ਭਰ ਚੌਲ ਦੇ ਕੇ ਧਰਮ ਪਰਿਵਰਤਨ ਕਰਵਾਇਆ ਜਾਂਦਾ । ਚੋਣਾਂ ਉਪਰ ਗੱਲ ਕਰਦੇ ਉਨ੍ਹਾਂ ਕਿਹਾ ਕਿ ਯੂ. ਪੀ. ਅਤੇ ਉੱਤਰਾਖੰਡ ਦੀ ਬਹੁਤ ਚੰਗੀ ਸਥਿਤੀ ਹੈ। ਦੋ ਪੜਾਵਾਂ ’ਚ ਚੋਣਾਂ ਹੋ ਚੁੱਕੀਆਂ ਹਨ। ਉੱਤਰ ਪ੍ਰਦੇਸ਼ ’ਚ ਭਾਰਤੀ ਜਨਤਾ ਪਾਰਟੀ ਦੀ ਹੀ ਸਰਕਾਰ ਬਣ ਰਹੀ ਹੈ। ਦੋਵਾਂ ਸੂਬਿਆਂ ’ਚ ਪੂਰਨ ਬਹੁਮਤ ਦੇ ਨਾਲ ਸਰਕਾਰ ਬਣੇਗੀ। ਯੋਗੀ ਜੀ ਦੀ ਅਜੇ ਉੱਤਰ ਪ੍ਰਦੇਸ਼ ’ਚ ਹੀ ਜ਼ਰੂਰਤ ਹੈ। ਉੱਤਰ ਪ੍ਰਦੇਸ਼ ਨੂੰ ਸੰਭਾਲਣ ਦਿਓ ਅਜੇ ਯੋਗੀ ਜੀ ਨੂੰ, ਕਿਉਂਕਿ ਉੱਥੇ ਉਨ੍ਹਾਂ ਦੀ ਅਜੇ ਬਹੁਤ ਜ਼ਰੂਰਤ ਹੈ। ਇਸਦੇ ਨਾਲ ਹੀ ਹਿਜਾਬ ਦੇ ਸਵਾਬ ਉਪਰ ਉਨ੍ਹਾਂ ਟਿੱਪਣੀ ਕਰਦੇ ਕਿਹਾ ਕਿ ਜਿੱਥੇ ਸਕੂਲ ਹੁੰਦਾ ਹੈ, ਉਹ ਇਕ ਸਿੱਖਿਆ ਦਾ ਮੰਦਰ ਹੈ, ਉਸ ਮੰਦਰ ’ਤੇ ਇੰਨੀ ਗੰਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ। ਸਕੂਲ ’ਚ ਡਰੈੱਸ ਕੋਡ ਇਕ ਹੋਣਾ ਚਾਹੀਦਾ ਹੈ। ਓਵੈਸੀ ਨੂੰ ਤਾਂ ਇਸ ਗੱਲ ’ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਸਿੱਖਿਆ ਦੇ ਮੰਦਰ ’ਚ ਡਰੈੱਸ ਕੋਡ ਦੀ ਗੱਲ ਕਰ ਰਹੇ ਹਨ। ਇਨ੍ਹਾਂ ਨੇ ਤਾਂ ਸਿੱਖਾਂ ਦੀ ਪਗਡ਼ੀ ’ਤੇ ਵੀ ਸਵਾਲ ਚੁੱਕਿਆ ਸੀ। ਇਹ ਸਿਰਫ ਰਾਜਨੀਤੀ ਹੋ ਰਹੀ ਹੈ, ਇਸ ’ਚ ਕੋਈ ਦਮ ਨਹੀਂ ਹੈ। ਜਗ੍ਹਾ-ਜਗ੍ਹਾ ’ਤੇ ਇਸ ਤਰ੍ਹਾਂ ਦੇ ਪ੍ਰਾਪੇਗੰਡੇ ’ਚ ਕੋਈ ਦਮ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਬਹੁਤ ਵਧੀਆ ਹੈ, ਸਿਰਫ ਤੇ ਸਿਰਫ ਰਾਜਨੀਤੀ ਸਾਜ਼ਿਸ਼ਾਂ ਨਾਲ ਇੱਥੋਂ ਦੇ ਭਵਿੱਖ ਖ਼ਰਾਬ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੁੱਖ ਸਿਰਫ ਇਸ ਗੱਲ ਦਾ ਹੁੰਦਾ ਹੈ ਕਿ ਇੱਥੇ ਧਰਮ ਪਰਿਵਰਤਨ ਅਤੇ ਨਸ਼ਾ ਵਧ ਰਿਹਾ ਹੈ, ਉਹ ਖਤਮ ਹੋਣਾ ਚਾਹੀਦਾ ਹੈ।
Comment here