ਅੰਮ੍ਰਿਤਸਰ – ਜ਼ਿਲੇ ਦੀ ਪੁਲਸ ਨੂੰ ਇਕ ਡਰੋਨ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਥਾਣਾ ਲੋਪੋਕੇ ਦੇ ਸਰਹੱਦੀ ਪਿੰਡ ਸਾਰੰਗੜਾ ਵਿਖੇ ਖੇਤਾਂ ਵਿੱਚ ਡਰੋਨ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਅਟਾਰੀ ਬਲਬੀਰ ਸਿੰਘ ਅਤੇ ਥਾਣਾ ਲੋਪੋਕੇ ਦੇ ਐੱਸ.ਐੱਚ.ਓ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਖੇਤਾਂ ਵਿੱਚ ਡਰੋਨ ਡਿੱਗਾ ਹੋਇਆ ਹੈ। ਮੌਕੇ ‘ਤੇ ਜਾ ਕੇ ਡਰੋਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਡਰੋਨ ਕਿੱਥੋ ਆਇਆ ਹੈ? ਸ਼ੱਕ ਇਹ ਵੀ ਪ੍ਰਗਟਾਇਆ ਜਾ ਰਿਹਾ ਇਹ ਡਰੋਨ ਪਾਕਿਸਤਾਨ ਤੋਂ ਆਇਆ ਹੈ। ਫਿਲਹਾਲ ਪੁਲਸ ਵੱਲੋਂ ਸਾਰੇ ਪੱਖਾਂ ਨੂੰ ਖੰਗਾਲਿਆ ਜਾ ਰਿਹਾ ਹੈ। ਇਲਾਕੇ ਚ ਤਲਾਸ਼ੀ ਦੇ ਨਾਲ ਨਾਲ ਸ਼ੱਕੀਆਂ ਤੋਂ ਪੁੱਛਗਿਛ ਵੀ ਕੀਤੀ ਜਾ ਰਹੀ ਹੈ।
Comment here