ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਡਰੋਨ ਕੈਮਰੇ ਨਾਲ ਟਕਰਾਉਣ ਨਾਲ ਆਸਿਫਾ ਭੁੱਟੋ ਜ਼ਖ਼ਮੀ

ਲਾਹੌਰ: ਪਾਕਿਸਤਾਨ ਦੀ ਮਰਹੂਮ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਧੀ ਆਸਿਫ਼ਾ ਭੁੱਟੋ ਬੀਤੇ ਦਿਨ ਪੰਜਾਬ ਸੂਬੇ ਵਿੱਚ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੀ ਰੈਲੀ ਦੌਰਾਨ ਡਰੋਨ ਕੈਮਰੇ ਨਾਲ ਟਕਰਾਉਣ ਕਾਰਨ ਜ਼ਖ਼ਮੀ ਹੋ ਗਈ। ਉਹ ਆਪਣੇ ਭਰਾ ਅਤੇ ਪੀਪੀਪੀ ਪ੍ਰਧਾਨ ਬਿਲਾਵਲ ਭੁੱਟੋ ਦੇ ਨਾਲ ਇੱਕ ਰੈਲੀ ਨੂੰ ਸੰਬੋਧਿਤ ਕਰ ਰਹੀ ਸੀ, ਇੱਕ ਕੰਟੇਨਰ ਉੱਤੇ ਖੜ੍ਹੀ ਸੀ ਜਦੋਂ ਡਰੋਨ ਕੈਮਰਾ ਆਸਿਫਾ ਨਾਲ ਟਕਰਾ ਗਿਆ। ਡਰੋਨ ਨਾਲ ਟਕਰਾਉਣ ਤੋਂ ਬਾਅਦ ਬਿਲਾਵਲ ਨੇ ਤੁਰੰਤ ਆਸਿਫਾ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ।  ਪੀਪੀਪੀ ਨੇਤਾ ਹਸਨ ਮੁਰਤਜ਼ਾ ਨੇ ਮੀਡੀਆ ਨੂੰ ਦੱਸਿਆ, “ਉਸ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੇ ਮੱਥੇ ਉੱਤੇ ਪੰਜ ਟਾਂਕੇ ਲੱਗੇ। ਮੁਰਤਜ਼ਾ ਨੇ ਕਿਹਾ ਕਿ ਪੀਪੀਪੀ ਵਰਕਰਾਂ ਨੇ ਟੀਵੀ ਚੈਨਲ ਦੇ ਡਰੋਨ ਆਪਰੇਟਰ ਨੂੰ ਫੜ ਲਿਆ ਅਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ।  ਉਸ ਨੇ ਕਿਹਾ, “ਇਹ ਪਤਾ ਲਗਾਇਆ ਜਾਵੇਗਾ ਕਿ ਕੀ ਡਰੋਨ ਆਪਰੇਟਰ ਨੇ ਜਾਣਬੁੱਝ ਕੇ ਕਿਸੇ ਦੇ ਕਹਿਣ ‘ਤੇ ਆਸਿਫਾ ਨੂੰ ਨਿਸ਼ਾਨਾ ਬਣਾਇਆ ਸੀ।” ਡਰੋਨ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਨੇਤਾ ਅਲੀਮ ਖਾਨ ਦੇ ਚੈਨਲ ਦਾ ਹੈ, ਇਸ ਲਈ ਪੀਪੀਪੀ ਨੂੰ ਸ਼ੱਕ ਹੈ ਕਿ ਆਸਿਫਾ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੋ ਸਕਦਾ ਹੈ।

Comment here