ਸਿਆਸਤਖਬਰਾਂਚਲੰਤ ਮਾਮਲੇ

ਡਰੈਸ ਕੋਡ ਦੀ ਆੜ ਚ ਮੁਸਲਿਮ ਵਿਦਿਆਰਥਣਾਂ ਨੂੰ ਜਲੀਲ ਨਾ ਕਰੋ-ਨੱਤ

ਮਾਨਸਾ-ਪ੍ਰਗਤੀਸ਼ੀਲ ਇਸਤਰੀ ਸਭਾ ਅਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਕੁਝ ਵਿਦਿਅਕ ਸੰਸਥਾਵਾਂ ਵਲੋਂ ਡਰੈਸ ਕੋਡ ਲਾਗੂ ਕਰਨ ਦੇ ਨਾਂ ਉਤੇ ਹਿਜਾਬ ਪਾਉਣ ਵਾਲੀਆਂ ਮੁਸਲਿਮ ਵਿਦਿਆਰਥਣਾਂ ਨੂੰ ਕਲਾਸਾਂ ਲਾਉਣ ਤੋਂ ਰੋਕਣ ਅਤੇ ਕੁਝ ਸੰਘੀ ਫਿਰਕੂ ਅਨਸਰਾਂ ਵਲੋਂ ਕਰਨਾਟਕ ਵਿਚ ਇਸ ਮੁੱਦੇ ਉਤੇ ਲੜਕੀਆਂ ਨੂੰ ਜਲੀਲ ਕਰਨ ਅਤੇ ਫਿਰਕੂ ਤਣਾਅ ਪੈਦਾ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ। ਇਥੋਂ ਜਾਰੀ ਇਕ ਬਿਆਨ ਵਿਚ ਲਿਬਰੇਸ਼ਨ ਅਤੇ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੀ ਸੀਨੀਅਰ ਆਗੂ ਜਸਬੀਰ ਕੌਰ ਨੱਤ ਨੇ ਆਖਿਆ ਹੈ ਕਿ ਬੀਜੇਪੀ ਔਰਤਾਂ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦੇ ਫਾਸ਼ੀਵਾਦੀ ਅਜੰਡੇ ਤਹਿਤ ਜਾਣ ਬੁੱਝ ਕੇ ਅਜਿਹੇ ਸੰਵੇਦਨਸ਼ੀਲ ਮੁੱਦਿਆਂ ਨੂੰ ਹਵਾ ਦਿੰਦੀ ਹੈ ਕਿਉਂਕਿ ਅਪਣੀ ਸਤਾ ਨੂੰ ਬਰਕਰਾਰ ਰੱਖਣ ਲਈ ਇਸ ਪਿਛਾਖੜੀ ਤੇ ਕਾਰਪੋਰੇਟ ਕੰਪਨੀਆਂ ਦੀ ਕੱਠਪੁਤਲੀ ਪਾਰਟੀ ਕੋਲ ਕੋਈ ਉਸਾਰੂ ਤੇ ਲੋਕ ਹਿੱਤੂ ਅਜੰਡਾ ਹੈ ਹੀ ਨਹੀਂ। ਉਨਾਂ ਸਮੂਹ ਇਨਸਾਫਪਸੰਦ ਤੇ ਜਮਹੂਰੀ ਤਾਕਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਾ ਦੀ ਵਿਅਕਤੀਗਤ ਆਜ਼ਾਦੀ, ਫ਼ਿਰਕੂ ਸਦਭਾਵਨਾ ਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਦੁਸ਼ਮਣ ਇਸ ਫਾਸ਼ੀਵਾਦੀ ਵਿਚਾਰਧਾਰਾ ਵਾਲੀ ਪਾਰਟੀ ਨੂੰ ਸਤਾ ਤੋਂ ਬੇਦਖਲ ਕਰਨ ਲਈ ਪੰਜ ਰਾਜਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਪਣੇ ਵੋਟ ਦੇ ਜਮਹੂਰੀ ਹੱਕ ਦੀ ਸੁਚੇਤ ਹੋ ਕੇ ਵਰਤੋਂ ਕਰਨ।

Comment here