ਕੈਟਰੀਨਾ ਕੈਫ਼ ਬਾਰੇ ਇਸ ਤਰ੍ਹਾਂ ਦੀਆਂ ਅਟਕਲਾਂ ਵੀ ਲੱਗਣੀਆਂ ਸ਼ੁਰੂ ਹੋਈਆਂ ਹਨ ਕਿ ਉਸ ਨੇ ਖ਼ੁਦ ਨੂੰ ਲਾਈਮ ਲਾਈਟ ਤੋਂ ਪੂਰੀ ਤਰ੍ਹਾਂ ਦੂਰ ਕਰ ਲਿਆ ਹੈ। ਉਹ ਨਾ ਤਾਂ ਕਰਨ ਜੌਹਰ ਦੀ 50ਵੇਂ ਜਨਮ ਦਿਨ ਪਾਰਟੀ ਵਿਚ ਨਜ਼ਰ ਆਈ ਅਤੇ ਨਾ ਕਿਸੇ ਦੂਜੀ ਪਾਰਟੀ ਜਾਂ ਏਅਰਪੋਰਟ ‘ਤੇ ਵੀ ਨਜ਼ਰ ਆਈ।
ਕੈਟਰੀਨਾ ਕੈਫ਼ ਸਲਮਾਨ ਦੇ ਨਾਲ ‘ਟਾਈਗਰ 3’ ਕਰ ਰਹੀ ਹੈ। ਇਸ ਵਿਚ ਇਮਰਾਨ ਹਾਸ਼ਮੀ ਪਹਿਲੀ ਵਾਰ ਸਲਮਾਨ ਦੇ ਨਾਲ ਮੁੱਖ ਖਲਨਾਇਕ ਦੀ ਭੂਮਿਕਾ ਨਿਭਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ਵਿਚ ‘ਫੋਨ ਭੂਤ’ ਹੈ ਜਿਸ ਵਿਚ ਉਹ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟੜ ਨਾਲ ਦਿਖਾਈ ਦੇਵੇਗੀ
ਗੁਰਮੀਤ ਸਿੰਘ ਵਲੋਂ ਨਿਰਦੇਸ਼ਿਤ ਕੈਟਰੀਨਾ ਕੈਫ਼ ਦੀ ਡਰਾਉਣੀ ਕਾਮੇਡੀ ‘ਫੋਨ ਭੂਤ’ 4 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਮਾਲਦੀਵ ਵਿਚ ਛੁੱਟੀਆਂ ਮਨਾ ਕੇ ਕੈਟਰੀਨਾ ਕੁਝ ਸਮਾਂ ਪਹਿਲਾਂ ਹੀ ਮੁੰਬਈ ਆਈ ਹੈ। ਉਨ੍ਹਾਂ ਨੇ ਸ੍ਰੀਰਾਮ ਰਾਘਵਨ ਦੇ ਨਿਰਦੇਸ਼ਨ ਵਿਚ ਬਣ ਰਹੀ ‘ਮੈਰੀ ਕ੍ਰਿਸਮਸ’ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਸੀ। ਇਸ ਫ਼ਿਲਮ ਦਾ ਐਲਾਨ ਪਿਛਲੇ ਸਾਲ ਦੇ ਅਖ਼ੀਰ ਵਿਚ ਹੋਇਆ ਸੀ ਅਤੇ ਇਸ ਨੂੰ ਇਸ ਸਾਲ ਰਿਲੀਜ਼ ਕੀਤਾ ਜਾਣਾ ਸੀ ਪਰ ਫ਼ਿਲਮ ਆਪਣੀ ਰਿਲੀਜ਼ ਯੋਜਨਾ ਵਿਚ ਪਛੜ ਗਈ ਹੈ ਅਤੇ ਹੁਣ ਸ਼ਾਇਦ ਇਸ ਸਾਲ ਕ੍ਰਿਸਮਸ ‘ਤੇ ਫ਼ਿਲਮ ਦੀ ਰਿਲੀਜ਼ ਨਾ ਹੋ ਸਕੇ।
‘ਮੈਰੀ ਕ੍ਰਿਸਮਸ’ ਵਿਚ ਕੈਟਰੀਨਾ ਦੇ ਉਲਟ ਵਿਕਰਮ ਵੇਧਾ ਫ਼ੇਮ ਦੱਖਣ ਸਟਾਰ ਵਿਜੈ ਸੇਤੂਪਤੀ ਮੁੱਖ ਭੂਮਿਕਾ ਨਿਭਾ ਰਹੇ ਹਨ। ਦੱਖਣ ਅਦਾਕਾਰਾ ਰਾਧਿਕਾ ਸਰਥ ਕੁਮਾਰ ਵੀ ਫ਼ਿਲਮ ਵਿਚ ਇਕ ਬੇਹੱਦ ਮਹੱਤਵਪੂਰਨ ਕਿਰਦਾਰ ਵਿਚ ਨਜ਼ਰ ਆਉਣਗੇ। ਉਨ੍ਹਾਂ ਦਾ ਇਕ ਔਰਤ ਪੁਲਿਸ ਅਧਿਕਾਰੀ ਦਾ ਕਿਰਦਾਰ ਦੱਸਿਆ ਜਾ ਰਿਹਾ ਹੈ।
Comment here