ਲਾਸ ਏਂਜਲਸ –ਵਿਸ਼ਵ ਸਿਹਤ ਸੰਗਠਨ ਨੇ ਯੂਕਰੇਨ-ਰੂਸ ਜੰਗ ਕਾਰਨ ਇਸ ਕੋਵਿਡ-19 ਵੈਕਸੀਨ ਨੂੰ ਫਿਲਹਾਲ ਐਮਰਜੈਂਸੀ ਵਰਤੋਂ ਮਨਜ਼ੂਰੀ ਦੇਣ ’ਚ ਹੱਥ ਖੜ੍ਹੇ ਕਰ ਦਿੱਤੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਯੂਕਰੇਨ ’ਤੇ ਹਮਲੇ ਕਾਰਨ ਰੂਸ ’ਤੇ ਲੱਗੇ ਬੈਨ ਦੇ ਚਲਦਿਆਂ ਉਸ ਦੀ ਟੀਮ ਇਸ ਵੈਕਸੀਨ ਦੀ ਡਿਵੈਲਪਮੈਂਟ ਨਾਲ ਜੁੜੇ ਡਾਟਾ ਦੀ ਜਾਂਚ ਨਹੀਂ ਕਰ ਸਕਦੀ ਹੈ। ਡਾਟਾ ਦੀ ਜਾਂਚ ਹੋਣ ਤਕ ਮਨਜ਼ੂਰੀ ਦੇਣਾ ਵੀ ਸੰਭਵ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਵਲੋਂ ਐਮਰਜੈਂਸੀ ਵਰਤੋਂ ਮਨਜ਼ੂਰੀ ਨਾ ਮਿਲਣ ’ਤੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ, ਜਿਨ੍ਹਾਂ ਨੇ ਇਸ ਕੋਰੋਨਾ ਵੈਕਸੀਨ ਦੀ ਡੋਜ਼ ਲਗਵਾਈ ਹੈ। ਅਸਲ ’ਚ ਵੈਕਸੀਨ ਨੂੰ ਦੁਨੀਆ ਦੇ 70 ਦੇਸ਼ਾਂ ਦੇ ਹੈਲਥ ਰੈਗੂਲੇਟਰਸ ਨੇ ਆਪਣੇ ਪੱਧਰ ’ਤੇ ਐਮਰਜੈਂਸੀ ਵਰਤੋਂ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ’ਚ ਭਾਰਤ ਵੀ ਸ਼ਾਮਲ ਹੈ। ਇਨ੍ਹਾਂ ਦੇਸ਼ਾਂ ’ਚ ਇਸ ਵੈਕਸੀਨ ਦੀ ਡੋਜ਼ ਲਗਵਾਈ ਜਾ ਰਹੀ ਹੈ ਪਰ ਯੂਰਪ ਯੂਨੀਅਨ ਦੇ ਹੈਲਥ ਰੈਗੂਲੇਟਰ ਜਾਂ ਵਿਸ਼ਵ ਸਿਹਤ ਸੰਗਠਨ ਨੇ ਹੁਣ ਤਕ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਇਸ ਕਾਰਨ ਯੂਰਪ ਤੇ ਅਮਰੀਕਾ ’ਚ ਐਂਟਰੀ ਦੌਰਾਨ ਸਪੁਤਨਿਕ-ਵੀ ਦੀ ਡੋਜ਼ ਲੈਣ ਵਾਲਿਆਂ ਨੂੰ ਪਹਿਲਾਂ ਹੀ ਪ੍ਰੇਸ਼ਾਨ ਹੋਣਾ ਪੈਂਦਾ ਹੈ। ਵਿਸ਼ਵ ਸਿਹਤ ਸੰਗਠਨ ਵਲੋਂ ਫਿਲਹਾਲ ਮਨਜ਼ੂਰੀ ਰੋਕਣ ’ਤੇ ਸੰਭਵ ਹੈ ਕਿ ਇਸ ਵੈਕਸੀਨ ਨੂੰ ਲੈਣ ਵਾਲਿਆਂ ਦੀ ਕੁਝ ਸਮੇਂ ਲਈ ਆਪਣੇ ਇਥੇ ਐਂਟਰੀ ਯੂਰਪ ਯੂਨੀਅਨ ਤੇ ਅਮਰੀਕਾ ਬੰਦ ਕਰ ਦੇਵੇ।
ਡਬਲਿਓਐੱਚਓ ਵੱਲੋਂ ਸਪੁਤਨਿਕ-ਵੀ ਦੀ ਐਮਰਜੈਂਸੀ ਮਨਜ਼ੂਰੀ ’ਤੇ ਰੋਕ

Comment here