ਸਿਆਸਤਖਬਰਾਂਦੁਨੀਆ

ਡਬਲਊ.ਐੱਚ.ਓ  ਵੱਲੋਂ ਜੰਮੂ ਕਸ਼ਮੀਰ ਤੇ ਅਰੁਣਾਚਲ ਨੂੰ ਭਾਰਤ ਦਾ ਹਿੱਸਾ ਨਾ ਦਿਖਾਉਣ ਵਿਵਾਦ

ਨਵੀਂ ਦਿੱਲੀ- ਡਬਲਊ.ਐੱਚ.ਓ  ਵੱਲੋਂ ਜੰਮੂ ਕਸ਼ਮੀਰ ਨੂੰ ਤੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਨਾ ਦਿਖਾਉਣ ਤੇ ਵਿਵਾਦ ਭੱਖ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਭਾਰਤ ਦਾ ਗਲਤ ਨਕਸ਼ਾ ਦਿਖਾਉਦੇ ਹੋਏ ਜੰਮੂ ਨੂੰ ਪਾਕਿਸਤਾਨ ਅਤੇ ਅਰੁਣਾਚਲ ਪ੍ਰਦੇਸ਼ ਨੂੰ ਚੀਨ ਦਾ ਹਿੱਸਾ ਦੱਸਿਆ ਹੈ। ਵਿਸ਼ਵ ਸਿਹਤ ਸੰਗਠਨ ਦੇ ਇਸ ਤਰ੍ਹਾਂ ਦੇ ਰਵੱਈਏ ਨੂੰ ਦੇਖਦੇ ਹੋਏ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨੇ ਮੋਦੀ ਸਰਕਾਰ ਨੂੰ ਇਸ ‘ਤੇ ਸਖਤ ਰੁਖ ਅਪਣਾਉਣ ਲਈ ਕਿਹਾ ਹੈ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸ਼ਾਂਤਨੂ ਸੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਕੇ ਕਿਹਾ, ‘ਜਦੋਂ ਮੈਂ ਡਬਲਊ.ਐੱਚ.ਓ ਦੀ ਸਾਈਟ ‘ਤੇ ਕਲਿੱਕ ਕੀਤਾ ਤਾਂ ਦੁਨੀਆ ਦਾ ਨਕਸ਼ਾ ਮੇਰੇ ਸਾਹਮਣੇ ਆ ਗਿਆ ਤੇ ਜੰਮੂ ਤੇ ਕਸ਼ਮੀਰ ਲਈ ਦੋ ਵੱਖ-ਵੱਖ ਰੰਗ ਦਿਖਾਈ ਦਿੱਤੇ। ਸੇਨ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਨੀਲੇ ਹਿੱਸੇ ‘ਤੇ ਕਲਿੱਕ ਕੀਤਾ ਤਾਂ ਨਕਸ਼ਾ ਉਸ ਨੂੰ ਭਾਰਤ ਦਾ ਡਾਟਾ ਦਿਖਾ ਰਿਹਾ ਸੀ, ਪਰ ਦੂਜਾ ਹਿੱਸਾ ਪਾਕਿਸਤਾਨ ਦਾ ਕੋਵਿਡ-19 ਡਾਟਾ ਦਿਖਾ ਰਿਹਾ ਸੀ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨੇ ਇਹ ਵੀ ਦਾਅਵਾ ਕੀਤਾ ਕਿ ਅਰੁਣਾਚਲ ਪ੍ਰਦੇਸ਼ ਰਾਜ ਦੇ ਇੱਕ ਹਿੱਸੇ ਦੀ ਵੱਖਰੀ ਸੀਮਾਬੰਦੀ ਕੀਤੀ ਗਈ ਸੀ।

Comment here