ਸਿੰਧ-ਪਾਕਿਸਤਾਨ ’ਚ ਡਕੈਤਾਂ ਵਲੋਂ ਪੁਲਸ ਚੈੱਕ-ਪੋਸਟ ’ਤੇ ਹਮਲੇ ਦੀ ਖ਼ਬਰ ਹੈ। ਡਕੈਤਾਂ ਨੇ ਸਿੰਧ ਦੀ ਕੰਧਕੋਟ ਤਹਿਸੀਲ ਕੋਲ ਦੁਰਾਨੀ ਮੇਹਰ ਦੇ ਕੱਚੇ ਇਲਾਕੇ ’ਚ ਇਕ ਪੁਲਸ ਚੈੱਕ-ਪੋਸਟ ’ਤੇ ਹਮਲਾ ਕੀਤਾ ਅਤੇ 2 ਪੁਲਸ ਮੁਲਾਜ਼ਮਾਂ ਨੂੰ ਅਗਵਾ ਕਰ ਲਿਆ। ਡਕੈਤਾਂ ਨੇ ਆਪਣੀ ਹਿਰਾਸਤ ’ਚ 2 ਲੋਕਾਂ ਦਾ ਇਕ ਵੀਡੀਓ ਅਪਲੋਡ ਕਰਦਿਆਂ ਇਕ 13 ਸਾਲਾ ਸ਼ੱਕੀ ਵਾਜਿਦ ਦੀ ਰਿਹਾਈ ਦੀ ਮੰਗ ਕੀਤੀ, ਜਿਸ ਨੂੰ ਪਹਿਲਾਂ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਜਨਵਰੀ ’ਚ ਸਿੰਧ ਪੁਲਸ ਨੇ ਮਿਲਟਰੀ-ਗ੍ਰੇਡ ਦੇ ਆਧੁਨਿਕ ਅਤੇ ਭਾਰੀ ਹਥਿਆਰਾਂ ਦੀ ਖਰੀਦ ਲਈ 2.79 ਬਿਲੀਅਨ ਪਾਕਿਸਤਾਨੀ ਰੁਪਏ ਮੰਗੇ ਸਨ। ਸਿੰਧ ਕੈਬਨਿਟ ਨੇ ਕੱਚਾ ਖੇਤਰ ’ਚ ਡਕੈਤਾਂ ਦੇ ਖ਼ਿਲਾਫ਼ ਇਕ ਸਾਂਝਾ ਆਪ੍ਰੇਸ਼ਨ ਚਲਾਉਣ ਦਾ ਫ਼ੈਸਲਾ ਕੀਤਾ, ਜਿਸ ’ਚ ਸਿੰਧ, ਪੰਜਾਬ ਅਤੇ ਬਲੋਚਿਸਤਾਨ ਪੁਲਸ ਵਿਭਾਗ ਹਿੱਸਾ ਲੈਣਗੇ।
ਡਕੈਤਾਂ ਨੇ ਸਿੰਧ ਦੀ ਪੁਲਸ ਚੈੱਕ-ਪੋਸਟ ’ਤੇ ਹਮਲਾ ਕਰਕੇ ਦੋ ਮੁਲਾਜ਼ਮ ਕੀਤੇ ਅਗਵਾ

Comment here