ਖਬਰਾਂ

ਠੰਡ ਦਿਖਾਉਣ ਲੱਗੀ ਰੰਗ

ਮੌਸਮ ਬਦਲ ਚੁੱਕਿਆ ਹੈ। ਠੰਡ ਜ਼ੋਰ ਫੜ ਰਹੀ ਹੈ। ਪਹਾੜਾਂ ਵਿਚ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨਾਂ ਵਿਚ ਦਿਸਣ ਲੱਗਾ ਹੈ। ਹਿਮਾਚਲ ਦੇ ਉੱਪਰੀ ਇਲਾਕਿਆਂ ਵਿਚ ਬਰਫ਼ਬਾਰੀ ਨਾਲ ਪੰਜਾਬ ਵਿਚ ਠੰਡ ਨੇ ਦੰਦੋੜਿਕਾ ਵਜਾਉਣਾ ਸ਼ੁਰੂ ਕਰ ਦਿੱਤਾ ਹੈ। ਕੱਲ ਸੂਬੇ ਵਿਚ ਬਠਿੰਡਾ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 22.6 ਡਿਗਰੀ ਸੈਲਸੀਅਸ ਰਿਹਾ, ਜਿਹੜਾ ਆਮ ਤੋਂ ਇਕ ਡਿਗਰੀ ਘੱਟ ਸੀ। ਉੱਥੇ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 5.8 ਡਿਗਰੀ ਰਿਹਾ, ਜਿਹੜਾ ਕਿ ਆਮ ਤੋਂ ਇਕ ਡਿਗਰੀ ਵੱਧ ਸੀ ਅਤੇ ਵੱਧ ਤੋਂ ਵੱਧ ਤਾਪਮਾਨ 20.6 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਮੁਤਾਬਕ, ਇਸ ਹਫ਼ਤੇ ਘੱਟੋ-ਘੱਟ ਤਾਪਮਾਨ ਵਿਚ ਹੋਰ ਗਿਰਾਵਟ ਆਵੇਗੀ। 19 ਦਸੰਬਰ ਤਕ ਕਈ ਜ਼ਿਲ੍ਹਿਆਂ ਵਿਚ ਘੱਟੋ-ਘੱਟ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਤਕ ਪੁੱਜ ਸਕਦਾ ਹੈ। ਇਸ ਹਫ਼ਤੇ ਹਲਕੇ ਬੱਦਲ ਛਾਏ ਰਹਿਣਗੇ ਪਰ ਮੀਂਹ ਦੀ ਸੰਭਾਵਨਾ ਨਹੀਂ ਹੈ। ਠੰਡ ਦੇ ਵਧਣ ਨਾਲ ਆਮ ਕੰਮ ਕਾਰ ਤੇ ਵੀ ਅਸਰ ਪੈਣ ਲੱਗਿਆ ਹੈ।

Comment here