ਅਜਬ ਗਜਬਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਟ੍ਰੈਫਿਕ ਬੈਰੀਕੇਡ ਨੂੰ ਸ਼ਿਵਲਿੰਗ ਮੰਨ ਕੇ ਪੂਜੀ ਗਏ ….

ਨਵੀਂ ਦਿੱਲੀ-ਭਾਰਤੀ ਸਿਆਸਤ ਚ, ਭਾਰਤੀ ਮੀਡੀਆ ਚ, ਭਾਰਤੀ ਨਿਆਂਪਾਲਿਕਾ ਦੇ ਵਿਹੜਿਆਂ ਚ, ਅਜ ਕਲ ਮੰਦਰ ਮਸਜਿਦ ਦੀ ਭਿਆਨਕ ਖੇਡ ਚਲ ਰਹੀ ਹੈ। ਵਾਰਾਣਸੀ ਦੇ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਵੁਜੂਖਾਨੇ ਚ ਹਿੰਦੂ ਪੱਖ ਸ਼ਿਵਲਿੰਗ ਹੋਣ ਦਾ ਦਾਅਵਾ ਕਰਦਾ ਹੈ, ਦੂਜਾ ਮੁਸਲਮ ਪਖ ਇਸ ਨੂੰ ਵੁਜੂ ਲਈ ਬਣਾਇਆ ਫੁਹਾਰਾ ਦਸ ਰਿਹਾ ਹੈ। ਸਮਾਜਵਾਦੀ ਪਾਰਟੀ ਦੇ ਨੌਜਵਾਨ ਆਗੂ ਅਖਿਲਾਸ਼ ਯਾਦਵ ਨੇ ਤਾਂ ਫਿਰਕੂ ਨਫਰਤ ਦੀ ਚਲ ਰਹੀ ਰਾਜਨੀਤੀ ਚ ਸਿਖਰ ਦਾ ਕਟਾਖਸ਼ ਕਰਨ ਦੀ ਹਿੰਮਤ  ਦਿਖਾਈ-ਕਿਹਾ ਕਿ ਸਾਡੇ ਹਿੰਦੂ ਧਰਮ ਚ ਕਿਸੇ ਵੀ ਪਥਰ ਕੋਲ, ਲਾਲ ਝੰਡਾ ਲਾ ਗਿਓ, ਪਿਪਲ ਹੇਠ ਮੰਦਰ ਉਸਰ ਜਾਂਦਾ ਹੈਪਿਛਲੇ ਦਿਨੀ ਇਕ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਕਿ ਇਕ ਜਗਾ ਲੋਕ ਭਗਵੇਂ ਤੇ ਕਰੀਮ ਰੰਗ ਨਾਲ ਰੰਗੀ ਟਿਲਟ ਨੂੰ ਹੀ ਕਥਿਤ ਤੌਰ ਤੇ ਕੋਈ ਧਾਰਮਿਕ ਅਸਥਾਨ ਸਮਝ ਕੇ ਮੱਥਾ ਟੇਕੀ ਗਏ। ਇਕ ਵੀਡੀਓ ਵਾਇਰਲ ਹੋਈ ਸੀ ਕਿ ਮੰਦਰ ਦੇ ਰਸਤੇ ਚ ਲੱਗੇ ਡਸਟਬਿਨ ਨੂੰ ਵੀ ਲੋਕ ਮੱਥਾ ਟੇਕੀ ਜਾ ਰਹੇ ਨੇ।

ਅਜਿਹੀ ਇੱਕ ਵੀਡੀਓ ਸੱਤ ਸਮੁੰਦਰੋਂ ਪਾਰ ਅਮਰੀਕਾ ਵੀ ਭਾਰਤੀ ਮੀਡੀਆ ਚ ਚਰਚਾ ਚ ਹੈ। ਇਥੇ ਲੋਕ ਅਮਰੀਕਾ ਦੇ ਗੋਲਡਨ ਗੇਟ ਪਾਰਕ ‘ਚ ਰੱਖੇ ਪੱਥਰ ਨੂੰ ਸ਼ਿਵਲਿੰਗ ਦੇ ਰੂਪ ‘ਚ ਪੂਜਣ ਲੱਗੇ। ਅਮਰੀਕਾ ਦੇ ਪਾਰਕ ‘ਚ ਪੂਜੇ ਜਾਣ ਵਾਲੇ ‘ਸ਼ਿਵਲਿੰਗ’ ਦੀ ਕਹਾਣੀ ਸਾਲ 1993 ਦੀ ਦੱਸੀ ਜਾ ਰਹੀ ਹੈ। ਇਹ ਸੀਐਨਐਨ ਦੀ ਇੱਕ ਵੀਡੀਓ ਰਿਪੋਰਟ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਸੈਨ ਫਰਾਂਸਿਸਕੋ ਦੇ ਗੋਲਡਨ ਗੇਟ ਪਾਰਕ ‘ਚ ਇਕ ਅਜਿਹਾ ਪੱਥਰ ਹੈ, ਜਿਸ ਦੀ ਪੂਜਾ ਕਰਨ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਇੱਥੇ ਮੰਦਰ ਬਣਾਉਣ ਦੀ ਮੰਗ ਵੀ ਕੀਤੀ ਗਈ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ। ਉਂਜ, ਜਿਸ ਨੂੰ ਲੋਕ ਸ਼ਿਵਲਿੰਗ ਵਜੋਂ ਪੂਜ ਰਹੇ ਸਨ, ਉਹ ਅਸਲ ਵਿੱਚ ਟ੍ਰੈਫਿਕ ਬੈਰੀਕੇਡ ਸੀ। 4 ਫੁੱਟ ਉੱਚਾ ਅਤੇ ਗੋਲੀ ਦੇ ਆਕਾਰ ਦਾ ਪੱਥਰ ਜੋ ਸ਼ਿਵਲਿੰਗ ਵਰਗਾ ਲੱਗਦਾ ਸੀ। ਇਸ ਨੂੰ ਕੁਝ ਸਾਲ ਪਹਿਲਾਂ ਸ਼ਹਿਰ ਦੇ ਇੱਕ ਕਰੇਨ ਆਪਰੇਟਰ ਵੱਲੋਂ ਪਾਰਕ ਵਿੱਚ ਰੱਖਿਆ ਗਿਆ ਸੀ। ਹਿੰਦੂ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੇ ਇਹ ਦੇਖਿਆ ਅਤੇ ਸ਼ਿਵਲਿੰਗ ਦੇ ਰੂਪ ਵਿਚ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਸੈਨ ਫਰਾਂਸਿਸਕੋ ਪ੍ਰਸ਼ਾਸਨ ਦੁਆਰਾ ਪੱਥਰ ਨੂੰ ਹਟਾ ਦਿੱਤਾ ਗਿਆ ਸੀ। ਬਾਅਦ ਵਿੱਚ 1994 ਵਿੱਚ ਇਸ ਸਬੰਧੀ ਨਿਊਯਾਰਕ ਟਾਈਮਜ਼ ਅਖਬਾਰ ਵਿੱਚ ਇੱਕ ਰਿਪੋਰਟ ਛਪੀ। ਦੱਸਿਆ ਗਿਆ ਕਿ ਪ੍ਰਸ਼ਾਸਨ ਨੇ ਉਸ ਪੱਥਰ ਨੂੰ ਗੋਲਡਨ ਗੇਟ ਪਾਰਕ ਤੋਂ ਹਟਾ ਕੇ ਇੱਕ ਕਲਾਕਾਰ ਦੇ ਸਟੂਡੀਓ ਵਿੱਚ ਰੱਖਿਆ ਹੈ। ਹੇਠਾਂ ਦੇਖੋ ਰਿੋਪਟਿੰਗ ਦੀ ਵੀਡੀਓ। ਆਜ ਤਕ ਦੀ ਰਿਪੋਰਟ ਮੁਤਾਬਕ ਇਕ ਕਲਾਕਾਰ ਮਾਈਕਲ ਬੋਵੇਨ, ਜਿਸ ਦਾ ਹਿੰਦੂ ਨਾਂ ਕਾਲੀਦਾਸ ਸੀ, ਪਾਰਕ ‘ਚੋਂ ਪੱਥਰ ਹਟਾਉਣ ਦੇ ਫੈਸਲੇ ਖਿਲਾਫ ਸਾਹਮਣੇ ਆਇਆ। ਉਸ ਨੇ ਕੇਸ ਦਾਇਰ ਕੀਤਾ, ਪਰ ਫਿਰ ਅਦਾਲਤ ਨੇ ਉਸ ਨੂੰ 14,000 ਡਾਲਰ ਦਾ ਜੁਰਮਾਨਾ ਕੀਤਾ।

Comment here