ਟੋਕੀਓ- ਚੀਨ ਦੇ ਬੀਜਿੰਗ ਵਿੱਚ ਹੋਣ ਵਾਲੀ ਸਰਦ ਰੁੱਤ ਦੀ ਉਲੰਪਿਕਸ ਦਾ ਦੁਨੀਆ ਦੇ ਕਈ ਦੇਸ਼ਾਂ ਚ ਵਿਰੋਧ ਹੋ ਰਿਹਾ ਹੈ। ਜਾਪਾਨੀ ਸਮਾਜ ਦੀ ਨੁਮਾਇੰਦਗੀ ਕਰਨ ਵਾਲੇ 100 ਤੋਂ ਵੱਧ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਬੀਤੇ ਸ਼ੁੱਕਰਵਾਰ ਸਵੇਰੇ ਟੋਕੀਓ ਵਿਚ ਚੀਨੀ ਦੂਤਾਵਾਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵਿਚ ਜਾਪਾਨ ਸਥਿਤ ਤਿੱਬਤੀ, ਉਈਗਰ,ਦੱਖਣੀ ਮੰਗੋਲੀਆਈ ਅਤੇ ਹਾਂਗਕਾਂਗ ਪ੍ਰਵਾਸੀ ਸ਼ਾਮਲ ਹੋਏ। ਉਹ ਬੀਜਿੰਗ ਵਿਚ ਸੀਤਕਾਲੀਨ ਓਲੰਪਿਕ ਦੇ ਉਦਘਾਟਨ ਸਮਾਰੋਹ ਨੂੰ ਨਿਸ਼ਾਨਬੱਧ ਕਰਨ ਲਈ ਇਕੱਠਾ ਹੋਏ। ਕਾਰਕੁਨਾਂ ਨੇ ਬੀਜਿੰਗ ਸੀਤਕਾਲੀਨ ਓਲੰਪਿਕ ਖੇਡਾਂ ਦੀ ਨਿੰਦਾ ਕਰਦਿਆਂ ਨਾਅਰੇ ਲਗਾਏ ਅਤੇ ਚੀਨ ਦੇ ਸਾਰੇ ਹਿੱਸਿਆਂ, ਵਿਸ਼ੇਸ਼ ਰੂਪ ਵਿਚ ਦੇਸ਼ ਦੇ ਨਸਲੀ ਘੱਟ ਗਿਣਤੀ ਖੇਤਰਾਂ ਵਿਚ ਮਨੁੱਖੀ ਅਧਿਕਾਰਾਂ ਦੇ ਸਨਮਾਨ ਦੀ ਅਪੀਲ ਕੀਤੀ। ਪ੍ਰਦਰਸ਼ਨਕਾਰੀਆਂ ਨੇ ਵਿਰੋਧ ਮਾਰਚ ਵੀ ਆਯੋਜਿਤ ਕੀਤਾ। ਇਸ ਵਿਚ ਚੀਨ ਵੱਲੋਂ ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਉਸ ਦੇਸ਼ ਵਿਚ ਨਸਲੀ ਘੱਟ ਗਿਣਤੀਆਂ ਦੇ ਮਾੜੇ ਹਾਲਾਤ ਬਾਰੇ ਜਾਗਰੂਕਤਾ ਵਧਾਈ ਗਈ। ਪ੍ਰੋਗਰਾਮ ਦੇ ਮੁੱਖ ਆਯੋਜਕ ਇਕ ਜਾਪਾਨੀ ਕਾਰਕੁਨ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਸਾਰਿਆਂ ਨੂੰ ਸੀਤਕਾਲੀਨ ਓਲੰਪਿਕ ਵਿਚ ਆਪਣੀਆਂ ਟੀਮਾਂ ਦਾ ਹੌਂਸਲਾ ਵਧਾਉਣ ਦੀ ਅਪੀਲ ਕੀਤੀ ਗਈ ਪਰ ਚੀਨ ਅੰਦਰ ਪੀੜਤ ਲੋਕਾਂ ਲਈ ਵੀ ਹੰਝੂ ਵੀ ਵਹਾਏ ਗਏ।
ਯਾਦ ਰਹੇ 2022 ਸੀਤਕਾਲੀਨ ਓਲੰਪਿਕ 4 ਤੋਂ 20 ਫਰਵਰੀ ਤੱਕ ਬੀਜਿੰਗ ਵਿਚ ਹੋਣਗੇ। ਅਮਰੀਕਾ , ਬ੍ਰਿਟੇਨ ਅਤੇ ਕੈਨੇਡਾ ਉਹਨਾਂ ਦੇਸ਼ਾਂ ਵਿਚੋਂ ਹਨ, ਜਿਹਨਾਂ ਨੇ ਖੇਡਾਂ ਦਾ ਡਿਪਲੋਮੈਟਿਕ ਬਾਈਕਟ ਕੀਤਾ ਹੈ।
Comment here