ਸਿਆਸਤਵਿਸ਼ੇਸ਼ ਲੇਖ

ਟੈਲੀਵਿਜ਼ਨ ’ਤੇ ਵਾਦ-ਵਿਵਾਦ ਲਈ ਅੱਧ-ਪੜ੍ਹੇ ਮੁੱਲਿਆਂ ਨੂੰ ਸੱਦਣ ਦੇ ਰੁਝਾਨ

ਟੈਲੀਵਿਜ਼ਨ ’ਤੇ ਤਮਾਸ਼ਾ ਕਾਫੀ ਲੰਬੇ ਸਮੇਂ ਤੋਂ ਜਾਰੀ ਹੈ, ਠੀਕ ਢੰਗ ਨਾਲ ਕਹੀਏ ਤਾਂ 7 ਸਾਲਾਂ ਤੋਂ ਵੱਧ ਸਮੇਂ ਤੋਂ ਪਰ ਲੋਕ ਭਾਈਚਾਰਕ ਅਤੇ ਸ਼ਾਂਤੀ ਦੇ ਹਿੱਤ ’ਚ ਹੁਣ ਇਸ ਨੂੰ ਖਤਮ ਕਰਨ ਦੀ ਲੋੜ ਹੈ। ਮੈਂ ਯਕੀਨੀ ਤੌਰ ’ਤੇ ਲਗਭਗ ਸਾਰੇ ਟੈਲੀਵਿਜ਼ਨ ਨਿਊਜ਼ ਚੈਨਲਾਂ ਵੱਲੋਂ ਅਜਿਹੇ ਮਾਮਲਿਆਂ ’ਤੇ ਵਾਦ-ਵਿਵਾਦ ਕਰਨ ਲਈ ਅੱਧ-ਪੜ੍ਹੇ ਮੁੱਲਿਆਂ ਨੂੰ ਸੱਦਣ ਦੇ ਰੁਝਾਨ ਵੱਲ ਸੰਕੇਤ ਕਰ ਰਿਹਾ ਹਾਂ ਜਿਨ੍ਹਾਂ ਨੂੰ ਧਾਰਮਿਕ ਮਾਮਲਿਆਂ ਦੀ ਬਹੁਤ ਘੱਟ ਜਾਂ ਬਿਲਕੁਲ ਵੀ ਜਾਣਕਾਰੀ ਨਹੀਂ ਹੁੰਦੀ। ਮੁੱਲਾ ਸ਼ਾਇਦ ਆਪਣੇ ਧਾਰਮਿਕ ਰਿਵਾਜਾਂ ’ਚ ਬਹੁਤ ਜ਼ਿਆਦਾ ਯੋਗਤਾ ਰੱਖਦਾ ਹੋਵੇ ਪਰ ਇਹ ਮੁਹਾਰਤ ਸੌੜੀ ਹੁੰਦੀ ਹੈ ਅਤੇ ਇਸ ਦੀ ਸਹੀ ਵਰਤੋਂ ਧਰਮ ਦੇ ਮਾਮਲਿਆਂ ਨੂੰ ਸਪੱਸ਼ਟ ਕਰਨ ਲਈ ਕੀਤੀ ਜਾ ਸਕਦੀ ਹੈ ਅਤੇ ਯਕੀਨੀ ਤੌਰ ’ਤੇ ਇਤਿਹਾਸਕ ਵਿਵਾਦਾਂ ਲਈ ਨਹੀਂ। ਮੈਨੂੰ ਅਜਿਹੇ ਮੁੱਲਿਆਂ ’ਤੇ ਇਤਰਾਜ਼ ਹੈ ਜਿਨ੍ਹਾਂ ਨੂੰ ਧਰਮਨਿਰਪੱਖ ਜ਼ਿੰਦਗੀ ਦੇ ਮਾਮਲਿਆਂ ਬਾਰੇ ਸ਼ਾਇਦ ਹੀ ਕੋਈ ਸਮਝ ਹੋਵੇ, ਜਿਨ੍ਹਾਂ ਨੂੰ ਝੂਠੇ ਟੀ. ਵੀ. ਨਿਊਜ਼ ਚੈਨਲਾਂ ਦੇ ਐਂਕਰਾਂ ਵਲੋਂ ਅਜਿਹੇ ਮਾਮਲਿਆਂ ’ਤੇ ਬੋਲਣ ਦਿੱਤਾ ਜਾਂਦਾ ਹੈ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਬਹੁਤ ਘੱਟ ਪਤਾ ਹੁੰਦਾ ਹੈ। ਬੀਤੇ 7 ਸਾਲਾਂ ’ਚ ਟੀ. ਵੀ. ਨਿਊਜ਼ ਚੈਨਲਾਂ ਨੇ ਇਸ ਕਲਾ ’ਚ ਮੁਹਾਰਤ ਹਾਸਲ ਕਰ ਲਈ ਹੈ ਕਿ ਇਕ ਸਾਰੇ ਭਾਈਚਾਰੇ ਲਈ ਇਕ ‘ਮੁੱਲਾ’ ਦੀ ਵਰਤੋਂ ਕਰ ਕੇ ਭਾਰਤੀਆਂ ਦੇ ਇਕ ਭਾਈਚਾਰੇ ਨੂੰ ਕਿਵੇਂ ਅੱਖੋਂ-ਪਰੋਖੇ ਕਰਨਾ ਹੈ। ‘ਮੁੱਲਾ’ ਵੱਲੋਂ ਕਿਸੇ ਚੁਣੌਤੀ ਦੇ ਡਰ ਦੇ ਬਿਨਾਂ ਉਨ੍ਹਾਂ ’ਤੇ ਵੱਧ ਤੋਂ ਵੱਧ ਅਪਸ਼ਬਦ ਬੋਲੇ ਜਾਂਦੇ ਹਨ। ਚੈਨਲ ਕੁਝ ਇਸ ਤਰ੍ਹਾਂ ਕੰਮ ਕਰਦੇ ਹਨ। ਟੀ. ਵੀ. ਚੈਨਲ ਇਕ ਘੱਟ ਜਾਣੂ ਮੁੱਲਾ ਨੂੰ ਇਕ ਅਜਿਹੇ ਵਿਸ਼ੇ ’ਤੇ ਇੰਟਰਵਿਊ ਲਈ ਬੁੱਕ ਕਰਦਾ ਹੈ ਜਿਸ ਦਾ ਆਪਣੇ ਧਰਮ ਦੇ ਸਬੰਧ ’ਚ ਬਹੁਤ ਵਧੀਆ ਅਕਸ ਨਹੀਂ ਹੁੰਦਾ। ਹਾਲ ਹੀ ਦੇ ਹਫਤਿਆਂ ’ਚ ਜਦੋਂ ਭੀਖ ਮੰਗਿਆਂ ਦੇ ਇਕ ਠੱਗੀ ਸਮੂਹ, ਜੋ ਖੁਦ ਨੂੰ ‘ਤਾਲਿਬਾਨ’ ਕਹਿੰਦਾ ਹੈ, ਨੇ ਬੜੀ ਤੇਜ਼ੀ ਨਾਲ ਅਫਗਾਨਿਸਤਾਨ ’ਚ ਇਕ ਅਜਿਹੀ ਸਰਕਾਰ ਤੋਂ ਸੱਤਾ ਖੋਹ ਲਈ ਜਿਸ ਨੂੰ ਪੱਛਮੀ ਤਾਕਤਾਂ ਤੋਂ ਸਮਰਥਨ ਹਾਸਲ ਸੀ, ਟੀ. ਵੀ. ਨਿਊਜ਼ ਚੈਨਲਾਂ ’ਚ ਭਾਈਚਾਰੇ ਵਿਰੁੱਧ ਹੋਰ ਜ਼ਹਿਰ ਉਗਲਣ ਦੀਆਂ ਸੰਭਾਵਨਾਵਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਵਿਰੁੱਧ ਸਮਾਜ ’ਚ ਪਹਿਲਾਂ ਤੋਂ ਹੀ ਕਾਫੀ ਜ਼ਹਿਰ ਘੋਲਿਆ ਜਾ ਰਿਹਾ ਸੀ।
ਚੈਨਲਾਂ ਨੂੰ ਮੁਸਲਿਮ ਸੰਸਦ ਮੈਂਬਰਾਂ ਅਤੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਵਰਗੇ ਮੁਸਲਿਮ ਸਮਾਜਿਕ ਸੰਗਠਨਾਂ ਦੇ ਨੇਤਾਵਾਂ ਦੀਆਂ ਬੇਕਾਰ ਟਿੱਪਣੀਆਂ ਤੋਂ ਮਦਦ ਮਿਲੀ। ਤਾਲਿਬਾਨ ਵੱਲੋਂ ਅਫਗਾਨਿਸਤਾਨ ’ਤੇ ਕਬਜ਼ੇ ਨੂੰ ਉੱਤਰ ਪ੍ਰਦੇਸ਼ ’ਚ ਸੰਬਲ ਦੀ ਲੋਕ ਸਭਾ ਸੰਸਦ ਮੈਂਬਰ ਸ਼ਫਿਕੁਰ ਰਹਿਮਾਨ ਬਾਰਕ ਵੱਲੋਂ ਸਾਡੇ ਆਪਣੇ ਆਜ਼ਾਦੀ ਅੰਦੋਲਨ ਨਾਲ ਜੋੜਿਆ ਗਿਆ। ਏ. ਆਈ. ਐੱਮ. ਪੀ. ਐੱਲ. ਬੀ. ਦੇ ਬੁਲਾਰੇ ਸੱਜਾਦ ਨੋਮਾਨੀ ਨੇ ਤਾਲਿਬਾਨੀ ਕੱਟੜਪੰਥੀਆਂ ਨੂੰ ਆਪਣੀਆਂ ਗਰਮਜੋਸ਼ੀ ਭਰੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਪਹਿਲੇ ਦਰਜੇ ਦੇ ਮੁੱਲਿਆਂ ਨੇ ਟੀ. ਵੀ. ਚੈਨਲਾਂ ਦੀ ਖਤਰਨਾਕ ਖੇਡ ਨੂੰ ਦੇਖਦੇ ਹੋਏ ਉਨ੍ਹਾਂ ਦੇ ਝਾਂਸੇ ’ਚ ਫਸਣ ਤੋਂ ਨਾਂਹ ਕਰ ਦਿੱਤੀ ਪਰ ਇਸ ਪਾੜੇ ਨੂੰ ਭਰਨ ਲਈ ਦੂਜੇ ਦਰਜੇ ਦੇ ਮੁੱਲੇ ਕੁੱਦ ਪਏ। ਜਿੱਥੋਂ ਤੱਕ ਮੈਨੂੰ ਸਮਝ ਹੈ ਕਿ ਇਨ੍ਹਾਂ ਭੱਦਰ ਪੁਰਸ਼ਾਂ ਨੂੰ ਸਿਰਫ ਐਂਕਰ ਹੀ ਨਹੀਂ ਸਗੋਂ ਹਰੇਕ ਸ਼ਾਮ ਇਕ ਘੰਟੇ ਦੇ ਵਾਦ-ਵਿਵਾਦ ਦੌਰਾਨ ਉਸਦੇ ਵੱਲੋਂ ਸੱਦੇ ਗਏ ਮਹਿਮਾਨਾਂ ਵੱਲੋਂ ਕੀਤੀ ਜਾਣ ਵਾਲੀ ਬੇਇੱਜ਼ਤੀ ਸਹਿਣ ਲਈ 5000 ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ। ‘ਮੁੱਲਾ’ ਅਸਲ ਦੁਨੀਆ ’ਚ ਹੋ ਰਹੇ ਘਟਨਾਕ੍ਰਮਾਂ ਦੇ ਬਾਰੇ ਆਪਣੇ ਧਰਮ ’ਚ ਲਿਖੀਆਂ ਗੱਲਾਂ ਰਾਹੀਂ ਵਰਨਣ ਕਰਨ ਦਾ ਅਸਫਲ ਯਤਨ ਕਰਦਾ ਹੈ ਅਤੇ ਇਹੀ ਉਹ ਚੀਜ਼ ਹੁੰਦੀ ਹੈ ਜੋ ਐਂਕਰ ਚਾਹੁੰਦਾ ਹੈ। ਉਹ ਇਸਦੀ ਵਰਤੋਂ ਪੂਰੇ ਭਾਈਚਾਰੇ ਨੂੰ, ਇਸ ਦੀਆਂ ਧਾਰਮਿਕ ਮਾਨਤਾਵਾਂ ਅਤੇ ਸਥਾਨਕ ਭਾਈਚਾਰੇ ਨਾਲ ਜੁੜਨ ਦੀ ਉਸ ਦੀ ਸਮਰੱਥਾ ਨੂੰ ਨੀਵਾਂ ਦਿਖਾਉਣ ਦੇ ਲਈ ਕਰਦਾ ਹੈ।
‘ਮੁੱਲਾ’ ਵੱਲੋਂ ਅਪਣਾਏ ਜਾਣ ਵਾਲਾ ਇਕ ਹੋਰ ਮੂਰਖਤਾਪੂਰਨ ਰਸਤਾ ਇਕ ਪੁਰਾਣੀ ਚਾਲ ‘ਕਯਾ ਬਾਤ ਹੈ’ ਨੂੰ ਅਪਣਾਉਂਦਾ ਹੈ, ਇਸ ਤੱਥ ਨੂੰ ਨਾ ਸਮਝਦੇ ਹੋਏ ਕਿ ਟੀ. ਵੀ. ਐਂਕਰ ਅਤੇ ਹੋਰ ਮਹਿਮਾਨ ਉਸ ਨੂੰ ਆਪਣੇ ਜਾਲ ’ਚ ਫਸਾਉਣ ਦੀ ਉਡੀਕ ’ਚ ਹੁੰਦੇ ਹਨ ਅਤੇ ਉਸ ਨੂੰ ਭਾਰਤ ’ਚ ਭਾਈਚਾਰੇ ਦੇ ਬਾਰੇ ’ਚ ਸਵਾਲ ਪੁੱਛਦੇ ਹਨ, ਜਿਨ੍ਹਾਂ ਦਾ ਅਫਗਾਨਿਸਤਾਨ ’ਚ ਕੀ ਹੋ ਰਿਹਾ ਹੈ, ਇਸ ਨਾਲ ਕੋਈ ਸਬੰਧ ਨਹੀਂ ਹੁੰਦਾ। ਸਾਰਾ ਨੈਰੇਟਿਵ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਕਿ ‘ਮੁੱਲਾ’ ਵੱਲੋਂ ਕਹੀਆਂ ਗਈਆਂ ਮੂਰਖਤਾਪੂਰਨ ਗੱਲਾਂ ਨੂੰ ਵਧੇਰੇ ਭਾਈਚਾਰੇ ਦੀ ਮਾਨਤਾ ਦੇ ਤੌਰ ’ਤੇ ਲੈ ਲਿਆ ਜਾਂਦਾ ਹੈ। ਇਸ ਨਾਲ ਉਨ੍ਹਾਂ ਲੱਖਾਂ ਭਾਰਤੀਆਂ ਦੇ ਮਨ ’ਚ ਵੀ ਮੁਸਲਮਾਨਾਂ ਦੇ ਬਾਰੇ ’ਚ, ਜੋ ਓਨੇ ਹੀ ਭਾਰਤੀ ਹਨ ਜਿੰਨੇ ਕਿ ਉਹ, ਇਹ ਗੱਲ ਘਰ ਕਰ ਜਾਂਦੀ ਹੈ ਕਿ ਮੁਸਲਮਾਨ ਪੱਛੜੇ ਹੋਏ ਹਨ ਜੋੋੋ ਭਾਰਤ ’ਤੇ ‘ਸ਼ਰੀਅਤ’ ਥੋਪਣਾ ਚਾਹੁੰਦੇ ਹਨ। ਇਸ ਲਈ ਸ਼ਾਂਤੀ ਅਤੇ ਆਪਣੇ ਭਾਈਚਾਰਿਆਂ ਦੇ ਹਿੱਤ ’ਚ ਮੁੱਲਿਆਂ ਨੂੰ ਰਾਸ਼ਟਰੀ ਟੀ. ਵੀ. ’ਤੇ ਵਾਦ-ਵਿਵਾਦ ’ਚ ਸ਼ਾਮਲ ਹੋਣ ਤੋਂ ਕ੍ਰਿਪਾ ਕਰਕੇ ਬਚਣਾ ਚਾਹੀਦਾ ਹੈ, ਭਾਵੇਂ ਇਸ ਨਾਲ ਉਨ੍ਹਾਂ ਨੂੰ ਥੋੜ੍ਹੀ-ਬਹੁਤੀ ਆਮਦਨ ਵੀ ਕਿਉਂ ਨਾ ਗੁਆਉਣੀ ਪਵੇ। ਅਜਿਹਾ ਕਰ ਕੇ ਤੁਸੀਂ ਭਾਈਚਾਰੇ ਅਤੇ ਦੇਸ਼ ਦਾ ਭਲਾ ਕਰੋਗੇ।
-ਸ਼ੌਕਤ ਐੱਚ. ਮੁਹੰਮਦ

Comment here