ਬੀਜਿੰਗ-ਟੈਨਿਸ ਖਿਡਾਰਣ ਪੇਂਗ ਸ਼ੁਆਈ ਜੋ ਕਿ ਇਕ ਸੀਨੀਅਰ ਅਧਿਕਾਰੀ ’ਤੇ ਯੌਨ ਉਤਪੀੜਨ ਦਾ ਦੋਸ਼ ਲਗਾਉਣ ਦੇ ਬਾਅਦ ਲਾਪਤਾ ਹੋ ਗਈ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਨਹੀਂ ਹੈ। ਪੇਂਗ ਨੇ ਦੋ ਹਫ਼ਤੇ ਤੋਂ ਵੱਧ ਸਮਾਂ ਪਹਿਲਾਂ ਦੋਸ਼ ਲਗਾਏ ਸਨ ਪਰ ਮੰਤਰਾਲਾ ਨੇ ਇਸ ਮਾਮਲੇ ਦੀ ਜਾਣਕਾਰੀ ਹੋਣ ਦੀ ਗੱਲ ਲਗਾਤਾਰ ਅਸਵੀਕਾਰ ਕੀਤੀ ਹੈ। ਮਹਿਲਾ ਡਬਲਜ਼ ’ਚ ਚੋਟੀ ਦੀ ਖਿਡਾਰਣ ਰਹੀ ਸ਼ੁਆਈ (35) ਨੇ ਸਾਲ 2013 ’ਚ ਵਿੰਬਲਡਨ ਅਤੇ 2014 ’ਚ ਫਰੈਂਚ ਓਪਨ ਖ਼ਿਤਾਬ ਆਪਣੇ ਨਾਂ ਕੀਤਾ ਸੀ।
Comment here