ਅਪਰਾਧਖਬਰਾਂ

ਟੈਕਸ ਚੋਰ ਚਾਟ, ਪਾਨ ਵੇਚਣ ਵਾਲੇ ਨਿਕਲੇ ਕਰੋੜਪਤੀ

ਕਾਨਪੁਰ-ਯੂ ਪੀ ਚ ਆਈ ਟੀ ਵਿਭਾਗ ਨੇ ਹੈਰਾਨ ਕਰਦੇ ਮਾਮਲੇ ਨਸ਼ਰ ਕੀਤੇ ਹਨ। ਆਈ ਟੀ ਅਤੇ ਜੀਐਸਟੀ ਰਜਿਸਟ੍ਰੇਸ਼ਨ ਦੀ ਜਾਂਚ ਵਿੱਚ ਕਾਨਪੁਰ ਦੇ ਸੜਕ ਕਿਨਾਰੇ ਪਾਨ, ਚਾਟ ਅਤੇ ਸਮੋਸਿਆਂ ਦੀ ਰੇਹੜੀ ਲਾਉਣ ਵਾਲੇ 256 ਵਿਅਕਤੀ ਕਰੋੜਪਤੀ ਨਿਕਲੇ , ਤੇ  ਕਈ ਕਬਾੜੀਆਂ ਕੋਲ ਤਿੰਨ ਕਾਰਾਂ ਤੋਂ ਇਲਾਵਾ ਕਰੋੜਾਂ ਦੀ ਜਾਇਦਾਦ ਦਾ ਖੁਲਾਸਾ ਹੋਇਆ ਹੈ। ਰੇਹੜੀ ਲਾਉਣ ਵਾਲਿਆਂ ਨੇ ਕੋਰੋਨਾ ਕਾਲ ਵਿਚ ਵੀ ਕਰੋੜਾਂ ਦੀ ਜਾਇਜਾਦ ਖਰੀਦ ਲਈ। ਫਲ ਵੇਚਣ ਵਾਲੇ ਵੀ ਸੈਂਕੜੇ ਵਿੱਘੇ ਖੇਤੀਬਾੜੀ ਵਾਲੀ ਜ਼ਮੀਨ ਦੇ ਮਾਲਕ ਹਨ। ਪਰ ਇਹ ਲੋਕ ਆਮਦਨ ਟੈਕਸ ਵਿਭਾਗ ਨੂੰ ਜੀਐਸਟੀ ਦੇ ਨਾਮ ਉਤੇ ਇੱਕ ਰੁਪਿਆ ਵੀ ਨਹੀਂ ਦੇ ਰਹੇ। ਹੁਣ ਕਾਰਵਾਈ ਵੀ ਹੋਵੇਗੀ ਤੇ ਹੋਰ ਅਜਿਹੇ ਸਾਰੇ ਸੂਬੇ ਚ ਕਿੰਨੇ ਲੋਕ ਨੇ, ਇਸ ਦੀ ਵੀ ਪੜਤਾਲ ਹੋਵੇਗੀ।

Comment here