ਅਪਰਾਧਸਿਆਸਤਖਬਰਾਂ

ਟੈਂਡਰ ਘਪਲੇ ‘ਚ ਸੰਨੀ ਭੱਲਾ ਨੂੰ ਰਾਹਤ

ਲੁਧਿਆਣਾ-ਬਹੁ-ਚਰਚਿਤ ਟੈਂਡਰ ਘਪਲੇ ‘ਚ ਗ੍ਰਿਫ਼ਤਾਰ ‘ਸੰਨੀ ਭੱਲਾ’ ਨੂੰ ਵੱਡੀ ਰਾਹਤ ਦੀ ਖਬਰ ਹੈ। ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਾਂਗਰਸੀ ਕੌਂਸਲਰ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਸੰਨੀ ਭੱਲਾ ਨੂੰ ਸੀ. ਜੀ. ਐੱਮ. ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਇੱਥੇ ਉਸ ਨੂੰ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਰਿਹਾਅ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਵਿਜੀਲੈਂਸ ਵੱਲੋਂ ਸੰਨੀ ਭੱਲਾ ਨੂੰ ਸ਼ੱਕ ਦੇ ਆਧਾਰ ‘ਤੇ ਪੁਲਸ ਰਿਮਾਂਡ ‘ਤੇ ਲਿਆ ਗਿਆ ਸੀ। ਜਾਂਚ ‘ਚ ਸੰਨੀ ਭੱਲਾ ਦੇ iਖ਼ਲਾਫ਼ ਕੁੱਝ ਵੀ ਨਹੀਂ ਮਿਲਿਆ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਰਿਹਾਅ ਕਰ ਦਿੱਤਾ।

Comment here