ਅਜਬ ਗਜਬਖਬਰਾਂ

ਟੈਂਕੀ ਦੀ ਸਮਰਥਾ 37 ਲਿਟਰ, ਡੀਜ਼ਲ ਪਾਇਆ 47 ਲਿਟਰ

ਲੁਧਿਆਣਾ – ਇੱਥੇ ਪੱਖੋਵਾਲ ਰੋਡ ਤੇ ਪੈਂਦੇ ਇਕ ਪੈਟਰੋਲ ਪੰਪ ਨੇ ਬਹੁਤ ਵੱਡਾ ਕਾਰਨਾਮਾ ਕੀਤਾ, ਸੈਂਤੀ ਲਿਟਰ ਵਾਲੀ ਗੱਡੀ ਦੀ ਟੈਂਕੀ ਚ ਸੰਤਾਲੀ ਲਿਟਰ ਤੇਲ ਪਾ ਦਿਤਾ। ਗੱਡੀ ਸਵਾਰ ਰੋਹਿਤ ਬੈਂਸ ਨੇ ਪੰਪ ’ਤੇ ਤਾਇਨਾਤ ਕਰਿੰਦੇ ਖ਼ਿਲਾਫ਼ ਤੇਲ ਦੀ ਕੁੰਡੀ ਦੇ ਦੋਸ਼ ਲਾਉਂਦੇ ਹੋਏ ਵਿਭਾਗੀ ਜਾਂਚ ਕਰਵਾਉਣ ਦੀ ਮੰਗ ਰੱਖੀ। ਮਾਮਲੇ ਦੀ ਇਕ ਵੀਡੀਓ ਕਲਿੱਪ ਵੀ ਵਾਇਰਲ ਹੋ ਰਹੀ ਹੈ। ਰੋਹਿਤ ਉਕਤ ਪੈਟਰੋਲ ਪੰਪ ’ਤੇ ਆਪਣੀ ਸਵਿੱਫਟ ਡਿਜ਼ਾਇਰ ਗੱਡੀ ’ਚ ਤੇਲ ਪਵਾਉਣ ਲਈ ਰੁਕਿਆ ਤਾਂ ਇਸ ਦੌਰਾਨ ਕਰਿੰਦੇ ਵੱਲੋਂ ਉਨ੍ਹਾਂ ਦੀ ਗੱਡੀ ’ਚ 47 ਲੀਟਰ ਡੀਜ਼ਲ ਭਰਨ ਦੀ ਰੀਟਿੰਗ ਦਿਖਾ ਦਿਤੀ। ਰੋਹਿਤ  ਨੇ ਦਾਅਵਾ ਕੀਤਾ ਕਿ ਆਨਲਾਈਨ ਪ੍ਰਣਾਲੀ ਜ਼ਰੀਏ ਚੈੱਕ ਕਰਨ ’ਤੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਗੱਡੀ ਨਿਰਮਾਤਾ ਕੰਪਨੀ ਵੱਲੋਂ ਟੈਂਕੀ ਦੀ ਸਮਰੱਥਾ 37 ਲੀਟਰ ਤੈਅ ਕੀਤੀ ਗਈ ਹੈ, ਜਦੋਂ ਕਿ ਪੰਪ ਮੁਲਾਜ਼ਮ ਵੱਲੋਂ ਟੈਂਕੀ ਵਿਚ 47 ਲੀਟਰ ਤੇਲ ਪਾਉਣ ਦੀ ਗੱਲ ਕਹਿ ਕੇ ਉਨ੍ਹਾਂ ਤੋਂ 4350 ਰੁਪਏ ਵਸੂਲੇ ਗਏ ਹਨ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਗੱਡੀ ਦੀ ਟੈਂਕੀ ਵਿਚ ਪਹਿਲਾਂ ਹੀ ਕਰੀਬ 5-7 ਲੀਟਰ ਤੇਲ ਮੌਜੂਦ ਸੀ ਤਾਂ ਅਜਿਹੇ ਵਿਚ ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਗੱਡੀ ਵਿਚ 52-54 ਲੀਟਰ ਤੇਲ ਕਿਵੇਂ ਆ ਸਕਦਾ ਹੈ।ਪੀੜਤ ਆਪਣੇ ਪਰਿਵਾਰ ਨਾਲ ਪੰਪ ਤੇ ਕਈ ਘੰਟੇ ਮਾਮਲੇ ਦੀ ਪੜਤਾਲ ਲਈ ਰੁਕਿਆ ਰਿਹਾ, ਪਰ ਕਿਸੇ ਨੇ ਕੋਈ ਗਲ ਨਹੀਂ ਸੁਣੀ। ਪੰਪ ਮਾਲਕ ਨੇ ਸ਼ਿਕਾਇਤਕਰਤਾ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਗੱਡੀਆਂ ਦੀਆਂ ਟੈਂਕੀਆਂ ਵਿਚ ਸਮਰੱਥਾ ਤੋਂ ਜ਼ਿਆਦਾ ਤੇਲ ਭਰਿਆ ਜਾ ਸਕਦਾ ਹੈ, ਜਿਸ ਦਾ ਕਿਸੇ ਕਿਸੇ ਨੂੰ ਪਤਾ ਹੁੰਦਾ ਹੈ।  ਨਾਲ ਹੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੰਪ ’ਤੇ ਅਤਿ-ਆਧੁਨਿਕ ਮਸ਼ੀਨਾਂ ਲੱਗੀਆਂ ਹੋਈਆਂ ਹਨ, ਇਕ ਬੂੰਦ ਤੇਲ ਦੀ ਵੀ ਹੇਰਾ-ਫੇਰੀ ਨਹੀਂ ਹੋ ਸਕਦੀ।

Comment here