ਖਬਰਾਂਖੇਡ ਖਿਡਾਰੀਦੁਨੀਆ

ਟੇਬਲ ਟੈਨਿਸ-ਮਿਕਸਡ ਡਬਲਜ਼ ਚ ਸ਼ਕਤ ਤੇ ਸ਼੍ਰੀਜਾ ਨੂੰ ਸੋਨਾ ਮਿਲਿਆ

ਬਰਮਿੰਘਮ-ਇੱਥੇ ਹੋ ਰਹੀਆਂ ਰਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਮਹਾਨ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ ਸਿੰਗਲਜ਼ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਤੇ ਮਿਕਸਡ ਡਬਲਜ਼ ਵਿਚ ਸ਼੍ਰੀਜਾ ਅਕੁਲਾ ਦੇ ਨਾਲ ਸੋਨ ਤਮਗਾ ਜਿੱਤਿਆ। ਅਚੰਤਾ ਤੇ ਸ਼੍ਰੀਜਾ ਦੀ ਜੋੜੀ ਨੇ ਮਲੇਸ਼ੀਆ ਦੇ ਜਾਵੇਨ ਚੁੰਗ ਤੇ ਕਾਰੇਨ ਲਾਈਨੇ ਨੂੰ 11-4, 9-11, 11-5, 11-6 ਨਾਲ ਹਰਾ ਕੇ ਪੀਲਾ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿਚ ਸ਼ਰਤ ਨੇ ਮੇਜ਼ਬਾਨ ਦੇਸ਼ ਦੇ ਪਾਲ ਡ੍ਰਿੰਕਹਾਲ ਨੂੰ 11-8, 11-8, 8-11, 11-7, 9-11, 11-8 ਨਾਲ ਹਰਾਇਆ। ਇਸ ਤੋਂ ਪਹਿਲਾਂ ਅਚੰਤਾ ਸ਼ਰਤ ਕਮਲ ਤੇ ਜੀ. ਸਾਥਿਆਨ ਨੇ ਪੁਰਸ਼ ਡਬਲਜ਼ ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਿੱਤਿਆ, ਜਦਕਿ ਸ਼੍ਰੀਜਾ ਅਕੁਲਾ ਮਹਿਲਾ ਸਿੰਗਲਜ਼ ਵਿਚ ਕਾਂਸੀ ਤਮਗੇ ਤੋਂ ਖੁੰਝ ਗਈ। ਸ਼ਰਤ ਕਮਲ ਤੇ ਸਾਥਿਆਨ ਨੂੰ ਇੰਗਲੈਂਡ ਦੇ ਪੌਲ ਡ੍ਰਿੰਕਹਾਲ ਤੇ ਲਿਆਮ ਪਿਚਫੋਰਡ ਨੇ ਬੇਹੱਦ ਰੋਮਾਂਚਕ ਮੁਕਾਬਲੇ ਵਿਚ 3-2 (8-11, 11-8, 11-3, 7-11, 11-4) ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਭਾਰਤ ਦੀ ਸ਼੍ਰੀਜਾ ਅਕੁਲਾ ਨੂੰ ਇੱਥੇ ਟੇਬਲ ਟੈਨਿਸ ਪ੍ਰਤੀਯੋਗਿਤਾ ਦੇ ਕਾਂਸੀ ਤਮਗੇ ਦੇ ਪਲੇਅ ਆਫ ਮੁਕਾਬਲੇ ਵਿਚ ਆਸਟਰੇਲੀਆ ਦੀ ਯਾਂਗਜੀ ਲਿਊ ਹੱਥੋਂ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਜਾ ਨੂੰ ਡੇਢ ਘੰਟੇ ਤੋਂ ਵੱਧ ਚੱਲੇ ਮੁਕਾਬਲੇ ਵਿਚ ਵਾਪਸੀ ਕਰਨ ਦੇ ਬਾਵਜੂਦ 11-3, 6-11, 2-11, 11-7, 13-15, 11-9, 7-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Comment here