ਸਾਹਿਤਕ ਸੱਥਖਬਰਾਂਚਲੰਤ ਮਾਮਲੇ

ਟੇਡਰੋਸ ਨੇ ਡਬਲਯੂ.ਐੱਚ.ਓ. ਨਾਲ ਸਹਿਯੋਗ ਕਰਨ ਲਈ ਪੀਐੱਮ ਮੋਦੀ ਦਾ ਕੀਤਾ ਧੰਨਵਾਦ

ਬਾਲੀ-ਇਸ ਸਾਲ ਅਪ੍ਰੈਲ ਵਿੱਚ ਪ੍ਰਧਾਨ ਮੰਤਰੀ ਮੋਦੀ, ਡਬਲਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਘੇਬ੍ਰੇਅਸਸ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ ਨੇ ਗੁਜਰਾਤ ਦੇ ਜਾਮਨਗਰ ਸ਼ਹਿਰ ਵਿੱਚ ਡਬਲਯੂ.ਐੱਚ.ਓ. ਗਲੋਬਲ ਸੈਂਟਰ ਫਾਰ ਟ੍ਰੈਡੀਸ਼ਨਲ ਹੈਲਥ ਦਾ ਨੀਂਹ ਪੱਥਰ ਰੱਖਿਆ ਸੀ।ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਮੁਖੀ ਟੇਡਰੋਸ ਅਦਾਨੋਮ ਘੇਬ੍ਰੇਅਸਸ ਨੇ ਮੰਗਲਵਾਰ ਨੂੰ ਵਿਸ਼ਵ ਪਰੰਪਰਾਗਤ ਸਿਹਤ ਕੇਂਦਰ ਦੀ ਮੇਜ਼ਬਾਨੀ ਅਤੇ ਨਿਰਮਾਣ ਲਈ ਵਿਸ਼ਵ ਸਿਹਤ ਸੰਗਠਨ ਨਾਲ ਸਹਿਯੋਗ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।
ਡਬਲਯੂ.ਐੱਚ.ਓ. ਦੇ ਅਨੁਸਾਰ ਭਾਰਤ ਤੋਂ 25 ਕਰੋੜ ਡਾਲਰ ਅਮਰੀਕੀ ਡਾਲਰ ਦੇ ਨਿਵੇਸ਼ ਦੁਆਰਾ ਸਮਰਥਤ ਕੇਂਦਰ ਦਾ ਉਦੇਸ਼ ਲੋਕਾਂ ਅਤੇ ਗ੍ਰਹਿ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਵਿਗਿਆਨ ਅਤੇ ਤਕਨਾਲੋਜੀ ਰਾਹੀਂ ਦੁਨੀਆ ਭਰ ਦੀਆਂ ਰਵਾਇਤੀ ਦਵਾਈਆਂ ਦੀ ਸੰਭਾਵਨਾ ਨੂੰ ਵਰਤਣਾ ਹੈ। ਬਾਲੀ ਵਿੱਚ ਚੱਲ ਰਹੇ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਉੱਥੇ ਆਏ ਘੇਬ੍ਰੇਅਸਸ ਨੇ ਟਵੀਟ ਕੀਤਾ, “ਗਲੋਬਲ ਟ੍ਰੈਡੀਸ਼ਨਲ ਹੈਲਥ ਸੈਂਟਰ ਦੀ ਮੇਜ਼ਬਾਨੀ ਅਤੇ ਨਿਰਮਾਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ।”
ਘੇਬ੍ਰੇਰੇਅਸਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਬਾਲੀ ਵਿੱਚ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ। ਅੱਜ ਤੱਕ ਡਬਲਯੂ.ਐੱਚ.ਓ. ਦੇ 194 ਮੈਂਬਰ ਦੇਸ਼ਾਂ ਵਿੱਚੋਂ 170 ਨੇ ਪਰੰਪਰਾਗਤ ਦਵਾਈ ਦੀ ਵਰਤੋਂ ਦੀ ਸੂਚਨਾ ਦਿੱਤੀ ਹੈ ਅਤੇ ਉਹਨਾਂ ਦੀਆਂ ਸਰਕਾਰਾਂ ਨੇ ਰਵਾਇਤੀ ਦਵਾਈਆਂ ਦੇ ਅਭਿਆਸਾਂ ਅਤੇ ਉਤਪਾਦਾਂ ‘ਤੇ ਭਰੋਸੇਯੋਗ ਸਬੂਤ ਅਤੇ ਡਾਟਾ ਦਾ ਇੱਕ ਸਮੂਹ ਬਣਾਉਣ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਸਮਰਥਨ ਦੀ ਗੱਲ ਕੀਤੀ ਹੈ।ਡਬਲਯੂ.ਐੱਚ.ਓ. ਦੇ ਅਨੁਸਾਰ, ਦੁਨੀਆ ਦੀ ਲਗਭਗ 80 ਫ਼ੀਸਦੀ ਆਬਾਦੀ ਰਵਾਇਤੀ ਦਵਾਈ ਦੀ ਵਰਤੋਂ ਕਰਦੀ ਹੈ।

Comment here