ਕੇਜਰੀਵਾਲ ਕੱਲ ਫੇਰ ਪੰਜਾਬ ਦੌਰੇ ਤੇ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਸਰਗਰਮੀ ਤੇਜ਼ ਕਰਨ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨੀਵਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਦੇ ਦੌਰੇ ਤੇ ਆ ਰਹੇ ਹਨ। ਭਲ਼ਕੇ 15 ਦਸੰਬਰ ਨੂੰ ਉਹ ਫੇਰ ਪਾਰਟੀ ਦੇ ਚੋਣ ਪ੍ਰਚਾਰ ਲਈ ਸੂਬੇ ਦਾ ਦੌਰਾ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਉਹ ਜਲੰਧਰ ਵਿਖੇ ਤਿਰੰਗਾ ਯਾਤਰਾ ਕਰਨਗੇ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਸ ਵਾਰ ਪੰਜਾਬੀਆਂ ਨੂੰ ਕੋਈ ਗਰੰਟੀ ਦੇਣ ਦੀ ਥਾਂ ਪਾਰਟੀ ਲਈ ਮੁੱਖ ਮੰਤਰੀ ਉਮੀਦਵਾਰ ਐਲਾਨ ਕੇ ਜਾਣਗੇ। ਇਸਤੋਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਪਾਰਟੀ ਦੇ ਪ੍ਰਚਾਰ ਲਈ ਕਈ ਵਾਰੀ ਪੰਜਾਬ ਦਾ ਦੌਰਾ ਕਰ ਚੁੱਕੇ ਹਨ ਅਤੇ ਹਰ ਵਾਰੀ ਪੰਜਾਬੀਆਂ ਨੂੰ ਗਰੰਟੀ ਦੇ ਕੇ ਜਾਂਦੇ ਹਨ। ਜਲੰਧਰ ‘ਚ ਤਿਰੰਗਾ ਯਾਤਰਾ ਤੋਂ ਇਲਾਵਾ ਕੇਜਰੀਵਾਲ 16 ਦਸੰਬਰ ਨੂੰ ਲੰਬੀ ਵਿੱਚ ਵੀ ਪਾਰਟੀ ਦਾ ਪ੍ਰਚਾਰ ਕਰਨਗੇ ਅਤੇ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ।
Comment here