ਨਵੀਂ ਦਿੱਲੀ – ਪਾਕਿਸਤਾਨ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਆਸਟ੍ਰੇਲੀਆ ਤੋਂ ਹਾਰ ਗਈ। ਲਗਾਤਾਰ ਪੰਜ ਗਰੁੱਪ ਮੈਚ ਜਿੱਤ ਕੇ ਸੈਮੀਫਾਈਨਲ ‘ਚ ਪੁੱਜੀ ਟੀਮ ਦਾ ਖਿਤਾਬ ਜਿੱਤਣ ਦਾ ਸੁਪਨਾ ਇਕ ਹਾਰ ਨਾਲ ਟੁੱਟ ਗਿਆ। ਇਸ ਹਾਰ ਦਾ ਕਾਰਨ ਹਸਨ ਅਲੀ ਨੂੰ ਮੰਨਿਆ ਜਾ ਰਿਹਾ ਹੈ, ਜਿਸ ਨੇ ਆਖਰੀ ਓਵਰ ‘ਚ ਮੈਚ ਜੇਤੂ ਪਾਰੀ ਖੇਡਣ ਵਾਲੇ ਮੈਥਿਊ ਵੇਡ ਦਾ ਕੈਚ ਛੱਡਿਆ। ਇਸ ਹਾਰ ਤੋਂ ਬਾਅਦ ਹਸਨ ਦੇ ਨਾਲ-ਨਾਲ ਉਨ੍ਹਾਂ ਦੀ ਭਾਰਤੀ ਪਤਨੀ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ ਮੈਚ ਵੀਰਵਾਰ ਨੂੰ ਪਾਕਿਸਤਾਨ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ ‘ਤੇ 176 ਦੌੜਾਂ ਬਣਾਈਆਂ ਸਨ। ਜਵਾਬ ‘ਚ ਆਸਟ੍ਰੇਲੀਆ ਨੇ 19 ਓਵਰਾਂ ‘ਚ 5 ਵਿਕਟਾਂ ‘ਤੇ ਟੀਚਾ ਹਾਸਲ ਕਰ ਲਿਆ ਅਤੇ ਫਾਈਨਲ ‘ਚ ਜਗ੍ਹਾ ਪੱਕੀ ਕਰ ਲਈ। ਮੈਥਿਊ ਵੇਟ ਦਾ ਕੈਚ 18.3 ਓਵਰਾਂ ‘ਚ ਹਸਨ ਅਲੀ ਨੇ ਛੱਡ ਦਿੱਤਾ, ਜਿਸ ਤੋਂ ਬਾਅਦ ਉਸ ਨੇ ਲਗਾਤਾਰ ਤਿੰਨ ਛੱਕੇ ਲਗਾ ਕੇ ਮੈਚ ਦਾ ਅੰਤ ਕੀਤਾ। ਪਾਕਿਸਤਾਨ ਦੀ ਹਾਰ ਤੋਂ ਬਾਅਦ ਹਸਨ ਅਲੀ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਦਾ ਵਿਆਹ ਭਾਰਤ ਦੀ ਧੀ ਸਾਮੀਆ ਆਰਜ਼ੂ ਨਾਲ ਹੋਇਆ ਹੈ। ਦੋਵਾਂ ਦਾ ਇਕ ਛੋਟਾ ਬੱਚਾ ਵੀ ਹੈ। ਹੁਣ ਹਾਰ ਤੋਂ ਪਰੇਸ਼ਾਨ ਕੁਝ ਪ੍ਰਸ਼ੰਸਕ ਹਸਨ ਦੇ ਨਾਲ-ਨਾਲ ਉਨ੍ਹਾਂ ਦੀ ਬੇਟੀ ਅਤੇ ਪਤਨੀ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਧਮਕੀਆਂ ਕਾਰਨ ਸਾਮੀਆ ਪਰੇਸ਼ਾਨ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਆਪਣੀ ਬੇਟੀ ਨਾਲ ਭਾਰਤ ਆਉਣ ਦੀ ਗੱਲ ਵੀ ਕੀਤੀ। ਸਾਮੀਆ ਨੇ ਟਵੀਟ ‘ਚ ਲਿਖਿਆ, ਕੁਝ ਬੇਸ਼ਰਮ ਪਾਕਿਸਤਾਨੀ ਫੈਨ ਨੇ ਸਾਡੀ ਬੇਟੀ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਜੇਕਰ ਇੱਥੇ ਪਾਕਿਸਤਾਨ ਵਿੱਚ ਮੈਨੂੰ ਸਾਡੀ ਸੁਰੱਖਿਆ ਲਈ ਉੱਚ ਅਧਿਕਾਰੀ ਤੋਂ ਕੋਈ ਭਰੋਸਾ ਨਹੀਂ ਮਿਲਦਾ ਤਾਂ ਮੈਂ ਸੁਰੱਖਿਆ ਲਈ ਹਰਿਆਣਾ ਵਿਚ ਆਪਣੇ ਮਾਤਾ-ਪਿਤਾ ਕੋਲ ਜਾਵਾਂਗੀ।
Comment here