ਖਬਰਾਂਖੇਡ ਖਿਡਾਰੀਦੁਨੀਆ

ਟੀ-20 ਵਿਸ਼ਵ ਕੱਪ-ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ

ਲੰਡਨ-ਟੀ-20 ਵਿਸ਼ਵ ਕੱਪ 2022 ਦਾ ਦੂਜਾ ਸੈਮੀਫਾਈਨਲ ਮੈਚ ਭਾਰਤ ਅਤੇ ਇੰਗਲੈਂਡ ਵਿਚਾਲੇ ਅੱਜ ਐਡੀਲੇਡ ਓਵਲ ‘ਚ ਖੇਡਿਆ ਗਿਆ। ਮੈਚ ‘ਚ ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 168 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਇੰਗਲੈਂਡ ਨੂੰ ਜਿੱਤ ਲਈ 169 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਬਿਨਾ ਕੋਈ ਵਿਕਟ ਗੁਆਏ 16 ਓਵਰਾਂ ‘ਚ 170 ਦੌੜਾਂ ਬਣਾਈਆਂ ਤੇ 10 ਵਿਕਟਾਂ ਨਾਲ ਮੈਚ ਜਿੱਤ ਲਿਆ। ਇੰਗਲੈਂਡ ਵਲੋਂ ਜੋਸ ਬਟਲਰ ਨੇ 80 ਦੌੜਾਂ ਤੇ ਐਲੇਕਸ ਹੇਲਸ ਵਲੋਂ 86 ਦੌੜਾਂ ਦੀ ਬਦੌਲਤ ਭਾਰਤ ਨੂੰ ਹਰਾਉਣ ‘ਚ ਅਹਿਮ ਭੂਮਿਕਾ ਨਿਭਾਈ। ਇਸ ਤਰ੍ਹਾਂ ਇੰਗਲੈਂਡ ਹੁਣ ਟੀ20 ਵਿਸ਼ਵ ਕੱਪ ਦੇ ਫਾਈਨਲ ‘ਚ ਪੁੱਜ ਗਿਆ ਹੈ ਤੇ ਭਾਰਤ ਦਾ ਇਸ ਵਿਸ਼ਵ ਕੱਪ ‘ਚ ਸਫਰ ਖਤਮ ਹੋ ਗਿਆ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਕੇ. ਐੱਲ. ਰਾਹੁਲ 5 ਦੌੜਾਂ ਦੇ ਨਿੱਜੀ ਸਕੋਰ ‘ਤੇ ਕ੍ਰਿਸ ਵੋਕਸ ਵਲੋਂ ਆਊਟ ਹੋ ਗਿਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 27 ਦੌੜਾਂ ਦੇ ਨਿੱਜੀ ਸਕੋਰ ‘ਤੇ ਕ੍ਰਿਸ ਜੋਰਡਨ ਵਲੋਂ ਆਊਟ ਹੋ ਗਿਆ। ਭਾਰਤ ਦੀ ਤੀਜੀ ਵਿਕਟ ਸੂਰਯਕੁਮਾਰ ਯਾਦਵ ਦੇ ਤੌਰ ‘ਤੇ ਡਿੱਗੀ। ਸੂਰਯਕੁਮਾਰ ਯਾਦਵ 14 ਦੌੜਾਂ ਦੇ ਨਿੱਜੀ ਸਕੋਰ ‘ਤੇ ਆਦਿਲ ਰਾਸ਼ਿਦ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ।ਵਿਰਾਟ ਕੋਹਲੀ 50 ਦੌੜਾਂ ‘ਤੇ ਆਊਟ ਹੋ ਕੇ ਪਵੇਲੀਅਨ ਪਰਤੇ। ਹਾਰਦਿਕ ਪੰਡਯਾ ਸ਼ਾਨਦਾਰ 63 ਦੌੜਾਂ ਬਣਾ ਆਊਟ ਹੋਏ। ਇੰਗਲੈਂਡ ਵਲੋਂ ਕ੍ਰਿਸ ਵੋਕਸ ਨੇ 1, ਆਦਿਲ ਰਾਸ਼ਿਦ ਨੇ 1 ਤੇ ਕ੍ਰਿਸ ਜੋਰਡਨ ਨੇ 3 ਵਿਕਟਾਂ ਲਈਆਂ।

Comment here