ਸਿਆਸਤਖਬਰਾਂਚਲੰਤ ਮਾਮਲੇ

ਟੀ-10 ਤੇ ਟੀ-20 ਕ੍ਰਿਕਟ ਦੀ ਸ਼ੁਰੂਆਤ ਮੈਂ ਹੀ ਕੀਤੀ ਸੀ-ਰਾਮ ਰਹੀਮ

ਸਿਰਸਾ-ਹਾਲ ਹੀ ’ਚ ਵਿਸ਼ਵ ਕੱਪ ਹੋਇਆ ਅਤੇ ਹੁਣ ਭਾਰਤੀ ਟੀਮ ਨਿਊਜ਼ੀਲੈਂਡ ਦੇ ਦੌਰੇ ’ਤੇ ਹੈ ਅਤੇ ਉਥੇ ਟੀ-20 ਕ੍ਰਿਕਟ ਖੇਡ ਰਹੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਟਵੰਟੀ-20 ਕ੍ਰਿਕਟ ਪਹਿਲੀ ਵਾਰ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ ਸੀ।
ਤੁਸੀਂ ਸ਼ਾਇਦ ਨਾ ਦੱਸ ਸਕੋ ਪਰ ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਵੱਡਾ ਦਾਅਵਾ ਕਰ ਰਿਹਾ ਹੈ। ਦਰਅਸਲ, ਰਾਮ ਰਹੀਮ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਟੀ-10 ਅਤੇ ਟੀ-20 ਦੀ ਸ਼ੁਰੂਆਤ ਕੀਤੀ ਸੀ।
ਦੱਸ ਦਈਏ ਕਿ ਇਸ ਵੇਲੇ ਰਾਮ ਰਹੀਮ ਪੈਰੋਲ ’ਤੇ ਹੈ ਅਤੇ ਯੂਪੀ ਦੇ ਬਾਗਪਤ ਸਥਿਤ ਇਕ ਆਸ਼ਰਮ ’ਚ ਆਰਾਮ ਕਰ ਰਿਹਾ ਹੈ। ਰਾਮਰਹੀਮ ਆਸ਼ਰਮ ਤੋਂ ਆਨਲਾਈਨ ਉਪਦੇਸ਼ ਵੀ ਦੇ ਰਿਹਾ ਹੈ।
ਉਪਦੇਸ਼ ਦੌਰਾਨ ਇਹ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਟੀ-10 ਅਤੇ ਟੀ-20 ਕ੍ਰਿਕਟ ਸ਼ੁਰੂ ਕੀਤੀ ਸੀ।
ਆਨਲਾਈਨ ਸਤਿਸੰਗ ’ਚ ਰਾਮ ਰਹੀਮ ਨੇ ਕਿਹਾ ਕਿ 24 ਸਾਲ ਪਹਿਲਾਂ ਉਸ ਨੇ ਸਿਰਸਾ ਦੇ ਪਿੰਡ ਜਲਾਲਆਨਾ ’ਚ ਟੀ-10 ਕ੍ਰਿਕਟ ਅਤੇ ਟੀ-20 ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ, ਉਦੋਂ ਵੱਡੇ ਖਿਡਾਰੀ ਕਹਿੰਦੇ ਸਨ ਕਿ ਇਹ ਕੋਈ ਕ੍ਰਿਕਟ ਹੈ? ਪਹਿਲਾਂ ਕੋਈ ਖੇਡਣ ਨਹੀਂ ਆਉਂਦਾ ਸੀ ਤੇ ਅੱਜ ਪੂਰੀ ਦੁਨੀਆ ਨੇ ਅਪਣਾ ਲਿਆ ਹੈ। ਵੀਡੀਓ ’ਚ ਰਾਮ ਰਹੀਮ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਰਿਹਾ ਹੈ ਕਿ ਪਹਿਲਾਂ ਅੱਠਾ (8 ਦੌੜਾਂ) ਵੀ ਹੁੰਦਾ ਸੀ, ਗੇਂਦ ਨੂੰ ਸਟੇਡੀਅਮ ਦੇ ਪਾਰ ਪਹੁੰਚਾਉਣ ਲਈ 8 ਰਨ ਮਿਲਦੇ ਸਨ ਅਤੇ ਹੁਣ ਆਉਣ ਵਾਲੇ ਸਮੇਂ ’ਚ ਅੱਠ ਵੀ ਛੱਕੇ ’ਤੇ ਵੀ ਭਾਰੀ ਪਵੇਗਾ।

Comment here