ਅਪਰਾਧਸਿਆਸਤਖਬਰਾਂ

ਟੀ.ਟੀ.ਪੀ. ਨੇ ਪਾਕਿ-ਅਫਗਾਨ ਚੌਂਕੀ ‘ਤੇ ਕੀਤਾ ਹਮਲਾ, ਦੋ ਮੁਲਾਜ਼ਮ ਮਰੇ

ਪੇਸ਼ਾਵਰ-ਖੈਬਰ ਜ਼ਿਲ੍ਹੇ ਦੇ ਪੁਲਸ ਅਧਿਕਾਰੀ ਮੁਹੰਮਦ ਇਮਰਾਨ ਦੇ ਅਨੁਸਾਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਅੱਤਵਾਦੀਆਂ ਨੇ ਪਾਕਿਸਤਾਨ ਦੇ ਅਸ਼ਾਂਤ ਪੱਛਮੀ ਉਤਰ ਕਬਾਇਲੀ ਜ਼ਿਲ੍ਹੇ ‘ਚ ਪਾਕਿਸਤਾਨ-ਅਫਗਾਨਿਸਤਾਨ ਰਾਜਮਾਰਗ ‘ਤੇ ਇਕ ਸੁਰੱਖਿਆ ਜਾਂਚ ਚੌਂਕੀ ‘ਤੇ ਹਮਲਾ ਕੀਤਾ, ਜਿਸ ‘ਚ ਦੋ ਪੁਲਸ ਕਰਮਚਾਰੀ ਮਾਰੇ ਗਏ। ਮੁਹੰਮਦ ਅਨੁਸਾਰ ਟੀ.ਟੀ.ਪੀ. ਅੱਤਵਾਦੀਆਂ ਨੇ ਤਖਤਾ ਬੇਗ ਜਾਂਚ ਚੌਂਕੀ ਨੂੰ ਭਾਰੀ ਹਥਿਆਰਾਂ ਅਤੇ ਹੱਥਗੋਲਿਆਂ ਨਾਲ ਨਿਸ਼ਾਨਾ ਬਣਾਇਆ। ਇਮਰਾਨ ਅਨੁਸਾਰ ਟੀ.ਟੀ.ਪੀ. ਦੇ ਬੁਲਾਰੇ ਮੁਹੰਮਦ ਖੁਰਾਸਨੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ‘ਚ ਆਤਮਘਾਤੀ ਹਮਲਾਵਰ ਜਾਂਚ ਚੌਂਕੀ ਦੇ ਅੰਦਰ ਮਾਰਿਆ ਗਿਆ। ਇਹ ਹਮਲਾਵਰ ਪੁਲਸ ਕਰਮਚਾਰੀਆਂ ‘ਤੇ ਗੋਲੀਆਂ ਚਲਾਉਂਦੇ ਹੋਏ ਚੌਂਕੀ ਦੇ ਅੰਦਰ ਦਾਖ਼ਲ ਹੋ ਗਏ ਸਨ। ਇਮਰਾਨ ਮੁਤਾਬਕ ਦੋਵਾਂ ਪਾਸਿਓਂ ਲਗਭਗ ਅੱਧੇ ਘੰਟੇ ਤਕ ਗੋਲੀਬਾਰੀ ਜਾਰੀ ਰਹੀ। ਉਨ੍ਹਾਂ ਨੇ ਕਿਹਾ ਕਿ ਹਮਲੇ ‘ਚ ਦੋ ਪੁਲਸ ਅਧਿਕਾਰੀ ਯੂਨੁਸ ਅਫਰੀਦੀ ਅਤੇ ਮੰਜੂਰ ਅਫਰੀਦੀ ਦੀ ਮੌਤ ਹੋ ਗਈ, ਜਦਕਿ ਇਕ ਕਾਂਸਟੇਬਲ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।

Comment here