ਸ਼੍ਰੀਨਗਰ-ਕਸ਼ਮੀਰ ਦੇ ਕਈ ਹਿੱਸਿਆਂ ’ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਫਰੰਟ ਸੰਗਠਨ ਦਿ ਰੇਜਿਸਟੈਂਸ ਫਰੰਟ (ਟੀ.ਆਰ.ਐੱਫ.) ਦੇ 4 ਅੱਤਵਾਦੀਆਂ ਬਾਰੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਜਾਣਕਾਰੀ ਮੰਗਣ ਵਾਲੇ ਪੋਸਟਰ ਲਗਾਏ ਹਨ। ਭਾਰਤ ’ਚ ਹਿੰਸਾ ਕਰਨ ਲਈ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ, ਪ੍ਰੇਰਿਤ ਕਰਨ ਅਤੇ ਭਰਤੀ ਕਰਨ ਦੀ ਕੋਸ਼ਿਸ਼ ਦੇ ਸਿਲਸਿਲੇ ’ਚ 2 ਪਾਕਿਸਤਾਨੀ ਨਾਗਰਿਕਾਂ ਸਮੇਤ 4 ਅੱਤਵਾਦੀ ਐੱਨ.ਆਈ.ਏ. ਵਲੋਂ ਲੋੜੀਂਦੇ ਹਨ। ਜਾਂਚ ਏਜੰਸੀ ਪਹਿਲਾਂ ਹੀ ਚਾਰ ਅੱਤਵਾਦੀਆਂ ’ਚੋਂ ਹਰੇਕ ਲਈ 10 ਲੱਖ ਰੁਪਏ ਦੇ ਮਕਦ ਇਨਾਮ ਦਾ ਐਲਾਨ ਕਰ ਚੁੱਕੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਪੋਸਟਰਾਂ ’ਚ ਸਿੰਧ ਦੇ ਨਵਾਬ ਸ਼ਾਹ ਦੇ ਪਾਕਿਸਤਾਨੀ ਨਾਗਰਿਕਾਂ ਸਲੀਮ ਰਹਿਮਾਨੀ ਉਰਫ਼ ‘ਅਬੂ ਸਾਦ’ ਅਤੇ ਕਸੂਰ ਦੇ ਸ਼ਾਂਗਮੰਗਾ ਦੇ ਸੈਫੁੱਲਾ ਸਾਜਿਦ ਜਾਟ ਅਤੇ ਉਨ੍ਹਾਂ ਦੇ ਸਥਾਨਕ ਸਹਿਯੋਗੀਆਂ ਸ਼੍ਰੀਨਗਰ ਦੇ ਸੱਜਾਦ ਗੁਲ ਅਤੇ ਦੱਖਣੀ ਕਸ਼ਮੀਰ ਦੇ ਕੁਲਗਾਮ ਦੇ ਰੇਦਵਾਨੀ ਪਾਈਨ ਦੇ ਬਾਸਿਤ ਅਹਿਮਦ ਡਾਰ ਬਾਰੇ ਜਾਣਕਾਰੀ ਮੰਗੀ ਗਈ ਹੈ। ਐੱਨ.ਆਈ.ਏ. ਨੇ ਜਨਤਾ ਨੂੰ ਸੂਚਨਾ ਸਾਂਝੀ ਕਰਨ ਲਈ ਆਪਣਾ ਈ-ਮੇਲ ਪਤਾ, ਫੋਨ ਨੰਬਰ, ਵਟਸਐੱਪ ਅਤੇ ਟੈਲੀਗ੍ਰਾਮ ਨੰਬਰ ਵੀ ਦਿੱਤੇ ਹਨ।
Comment here