ਲੰਡਨ-ਟੀਪੂ ਸੁਲਤਾਨ ਦੀ ਬੰਦੂਕ ਨੂੰ ਲੈ ਕਿ ਵਿਸ਼ੇਸ਼ ਖਬਰ ਸਾਹਮਣੇ ਆਈ ਹੈ। ਬ੍ਰਿਟੇਨ ਦੇ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਲਈ ਬਣਾਈ ਗਈ 18ਵੀਂ ਸਦੀ ਦੀ ਇਕ ਬੰਦੂਕ ਦੀ ਬਰਾਮਦ (ਨਿਰਯਾਤ) ’ਤੇ ਰੋਕ ਲਗਾ ਦਿੱਤੀ ਹੈ। ਇਸ ਫਲਿੰਟਲਾਕ ਬੰਦੂਕ ਦੀ ਕੀਮਤ 20 ਲੱਖ ਪੌਂਡ ਹੈ। ਸਰਕਾਰ ਚਾਹੁੰਦੀ ਹੈ ਕਿ ਇਸ ਦਾ ਖਰੀਦਾਰ ਬ੍ਰਿਟੇਨ ਦਾ ਹੀ ਹੋਵੇ ਤਾਂ ਜੋ ਇਸ ਦੇ ਜਨਤਕ ਅਧਿਐਨ ਤੇ ਸਿੱਖਿਆ ਲਈ ਇਸ ਨੂੰ ਦੇਸ਼ ’ਚ ਹੀ ਰੱਖਿਆ ਜਾ ਸਕੇ। ਸ਼ੂਟਿੰਗ ਲਈ ਡਿਜ਼ਾਈਨ ਕੀਤੀ ਗਈ 14 ਬੋਰ ਦੀ ਬੰਦੂਕ ਭਾਰਤ ’ਚ ਅਸਦ ਖ਼ਾਨ ਮੁਹੰਮਦ ਨੇ 1793 ਤੇ 1794 ਵਿਚਾਲੇ ਟੀਪੂ ਸੁਲਤਾਨ ਲਈ ਬਣਾਈ ਸੀ। ਇਹ ਬੰਦੂਕ 138 ਸੈਂਟੀਮੀਟਰ ਲੰਬੀ ਹੈ ਤੇ ਮਜ਼ਬੂਤ ਲਕੜ ਦੀ ਬਣੀ ਹੈ। ਇਸ ’ਤੇ ਚਾਂਦੀ ਜੜੀ ਗਈ ਹੈ। ਇਸ ਦਾ ਬੈਰਲ ਸਟੀਲ ਨਾਲ ਬਣਿਆ ਹੈ, ਜਿਸ ਨੂੰ ਛੈਣੀ ਨਾਲ ਕੱਟ ਕੇ ਉਸ ’ਚ ਸੋਨਾ ਤੇ ਚਾਂਦੀ ਭਰੀ ਗਈ ਹੈ। ਵ੍ਹਿਟਲੀ ਬੇ ਦੇ ਕਲਾ ਤੇ ਵਿਰਾਸਤ ਮੰਤਰੀ ਲਾਰਡ ਪਾਰਕਿੰਸਨ ਨੇ ਕਿਹਾ ਕਿ ਇਹ ਦਿਖਣ ’ਚ ਆਕਰਸ਼ਕ ਬੰਦੂਕ ਆਪਣੇ-ਆਪ ’ਚ ਇਕ ਅਹਿਮ ਪ੍ਰਾਚੀਨ ਵਸਤੂ ਹੈ। ਨਾਲ ਹੀ ਬ੍ਰਿਟੇਨ ਤੇ ਭਾਰਤ ਵਿਚਾਲੇ ਅਹਿਮ ਸਾਂਝੇ ਇਤਿਹਾਸ ਦੀ ਇਕ ਉਦਾਹਰਣ ਹੈ।
Comment here