ਅਪਰਾਧਸਿਆਸਤਖਬਰਾਂ

ਟੀਟੀਪੀ ਮੇਰੀ ਹੱਤਿਆ ਦੀ ਬਣਾ ਰਿਹਾ ਯੋਜਨਾ-ਇਮਰਾਨ ਖ਼ਾਨ

ਇਸਲਾਮਾਬਾਦ-ਪਿਛਲੇ ਸਾਲ ਨਵੰਬਰ ‘ਚ ਮੱਧਕਾਲੀ ਚੋਣਾਂ ਦੇ ਐਲਾਨ ਲਈ ਦਬਾਅ ਬਣਾਉਣ ਦੇ ਟੀਚੇ ਤੋਂ ਕੱਢੀ ਜਾ ਰਹੀ ਯਾਤਰਾ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਖਾਨ ‘ਤੇ ਗੋਲੀਬਾਰੀ ਕੀਤੀ ਗਈ ਸੀ, ਉਨ੍ਹਾਂ ਦੇ ਪੈਰ ‘ਚ ਗੋਲੀ ਵੀ ਲੱਗੀ ਸੀ। ਪਾਬੰਦੀਸ਼ੁਦਾ ਸੰਗਠਨ ਪਾਕਿਸਤਾਨੀ ਤਾਲਿਬਾਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਸੰਗਠਨ ਦੇ ਦੱਖਣੀ ਵਜ਼ੀਰੀਸਤਾਨ ਸੂਬੇ ਦੇ ਮੈਂਬਰ ਉਨ੍ਹਾਂ ਦੀ ਹੱਤਿਆ ਕਰਨ ਦੀ ਯੋਜਨਾ ਬਣਾ ਰਹੇ ਸਨ। ਤਹਿਰੀਕ-ਏ-ਤਾਲਿਬਾਨ (ਟੀਟੀਪੀ) (ਪਾਕਿਸਤਾਨੀ ਤਾਲਿਬਾਨ) ਨੇ ਜ਼ੋਰ ਦਿੱਤਾ ਹੈ ਕਿ ਉਸ ਦੀ ਲੜਾਈ ਪਾਕਿਸਤਾਨ ਦੇ ਸੁਰੱਖਿਆ ਬਲਾਂ ਅਤੇ ਖੁਫੀਆ ਏਜੰਸੀਆਂ ਦੇ ਖ਼ਿਲਾਫ਼ ਹੈ ਉਹ ਕਿਸੇ ਰਾਜਨੇਤਾ ਦੇ ਖ਼ਿਲਾਫ਼ ਨਹੀਂ ਹੈ।
ਟੀਟੀਪੀ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ, ”ਸਾਨੂੰ ਸੂਚਨਾ ਮਿਲੀ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਪ੍ਰਮੁੱਖ ਨੇ ਪਾਰਟੀ ਦੇ ਸੂਬਾਈ ਬੁਲਾਰਿਆਂ ਦੇ ਨਾਲ ਇਕ ਮੀਟਿੰਗ ‘ਚ ਦਾਅਵਾ ਕੀਤਾ ਹੈ ਕਿ ਟੀਟੀਪੀ ਉਨ੍ਹਾਂ ਦੀ ਹੱਤਿਆ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਦੱਖਣੀ ਵਜ਼ੀਰੀਸਤਾਨ ਦੇ ਲੋਕਾਂ ਨੂੰ ਦਿੱਤੀ ਗਈ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਬੁਲਾਰਿਆਂ ਨਾਲ ਮੀਟਿੰਗ ਦੌਰਾਨ 70 ਸਾਲਾਂ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਹਟਾਉਣ (ਹੱਤਿਆ ਕਰਨ) ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਦੱਖਣੀ ਵਜ਼ੀਰੀਸਤਾਨ ਦੇ ਦੋ ਲੋਕਾਂ ਨੂੰ ਉਨ੍ਹਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

Comment here