ਅਜਬ ਗਜਬਸਿਹਤ-ਖਬਰਾਂਖਬਰਾਂ

ਟੀਕੇ ਦੇ ਡਰੋਂ ਦਰੱਖ਼ਤ ‘ਤੇ ਚੜ੍ਹਿਆ ਸ਼ਖ਼ਸ

ਦੂਜੇ ਨੇ ਸਿਹਤ ਕਰਮੀ ਨਾਲ ਕੀਤੀ ਹੱਥੋਪਾਈ
ਬਲੀਆ-ਸੋਸ਼ਲ ਮੀਡੀਆ ‘ਤੇ ਟੀਕਾਕਰਨ ਨੂੰ ਲੈ ਕੇ ਰੋਜ਼ਾਨਾ ਕਈ ਤਰ੍ਹਾਂ ਦੇ ਵੀਡੀਓ ਸਾਹਮਣੇ ਆ ਰਹੇ ਹਨ। ਇਨ੍ਹਾਂ ‘ਚੋਂ ਕੁਝ ਨੂੰ ਦੇਖ ਕੇ ਹਾਸਾ ਆਏਗਾ, ਜਦੋਂ ਕਿ ਕੁਝ ਨੂੰ ਦੇਖ ਕੇ ਹੈਰਾਨੀ ਵੀ ਹੋਵੇਗੀ। ਇਸੇ ਵਿਚ ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਵੈਕਸੀਨੇਸ਼ਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲਈ ਸਿਹਤ ਕਰਮੀਆਂ ਦੀ ਟੀਮ ਲਮੁਹੀਂ ਗ੍ਰਾਮ ਸਭਾ ਦੇ ਸਾਹਮਣੇ ਸਰਊ ਤੱਟ ‘ਤੇ ਪਹੁੰਚੀ ਪਰ ਮਲਾਹ ਨੇ ਵੈਕਸੀਨੇਸ਼ਨ ਟੀਮ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਮਲਾਹ ਨੇ ਸਿਹਤ ਕਰਮੀ ਨੂੰ ਚੁੱਕ ਕੇ ਸੁੱਟ ਦਿੱਤਾ। ਪਹਿਲਾਂ ਤਾਂ ਮਲਾਹ ਕਿਸ਼ਤੀ ਤੋਂ ਉਤਰਨ ਲਈ ਤਿਆਰ ਨਹੀਂ ਸੀ ਪਰ ਕੁਝ ਸਮੇਂ ਬਾਅਦ ਉਹ ਗੁੱਸੇ ‘ਚ ਆ ਗਿਆ ਅਤੇ ਹੰਗਾਮਾ ਕਰਨ ਲੱਗਾ।
ਉੱਥੇ ਹੀ ਦੂਜੀ ਵੀਡੀਓ ‘ਚ ਵੈਕਸੀਨ ਦੇ ਡਰ ਕਾਰਨ ਇਕ ਸ਼ਖ਼ਸ ਦਰੱਖਤ ‘ਤੇ ਚੜ੍ਹ ਜਾਂਦਾ ਹੈ ਅਤੇ ਕਾਫ਼ੀ ਮਨਾਉਣ ‘ਤੇ ਵੀ ਹੇਠਾਂ ਨਹੀਂ ਉਤਰਦਾ। ਹਾਲਾਂਕਿ ਬਾਅਦ ‘ਚ ਕਾਫ਼ੀ ਸਮਝਾਉਣ ਤੋਂ ਬਾਅਦ ਉਹ ਵੈਕਸੀਨ ਲਗਵਾ ਲੈਂਦਾ ਹੈ। ਰੇਵਤੀ ਦੇ ਬਲਾਕ ਵਿਕਾਸ ਅਧਿਕਾਰੀ ਅਤੁਲ ਦੁਬੇ ਨੇ ਦੋਵੇਂ ਵੀਡੀਓ ਦੇ ਸੰਬੰਧ ‘ਚ ਕਿਹਾ,”ਇਕ ਆਦਮੀ ਦਰੱਖਤ ‘ਤੇ ਚੜ੍ਹ ਗਿਆ, ਕਿਉਂਕਿ ਉਹ ਟੀਕਾ ਨਹੀਂ ਲਗਵਾਉਣਾ ਚਾਹੁੰਦਾ ਸੀ ਪਰ ਸਾਡੀ ਟੀਮ ਦੇ ਸਮਝਾਉਣ ‘ਤੇ ਉਹ ਇਸ ਲਈ ਤਿਆਰ ਹੋ ਗਿਆ।” ਉਨ੍ਹਾਂ ਨੇ ਦੂਜੇ ਵੀਡੀਓ ਦੇ ਸੰਬੰਧ ‘ਚ ਦੱਸਿਆ ਕਿ ਦੂਜਾ ਸ਼ਖ਼ਸ ਕਿਸ਼ਤੀ ਚਲਾਉਂਦਾ ਹੈ ਅਤੇ ਉਹ ਵੀ ਵੈਕਸੀਨ ਨਹੀਂ ਲੈਣਾ ਚਾਹੁੰਦਾ ਸੀ ਪਰ ਬਾਅਦ ‘ਚ ਉਹ ਵੀ ਟੀਮ ਵਲੋਂ ਸਮਝਾਉਣ ਤੋਂ ਬਾਅਦ ਵੈਕਸੀਨ ਲਈ ਤਿਆਰ ਹੋ ਗਿਆ।

Comment here