ਸਿਆਸਤਸਿਹਤ-ਖਬਰਾਂਖਬਰਾਂ

ਟੀਕਾਕਰਨ ਦੇ ਖੇਤਰ ‘ਚ ਭਾਰਤ ਸੁਪਰ ਪਾਵਰ ਬਣਨ ਦੇ ਕਰੀਬ

ਨਵੀਂ ਦਿੱਲੀ: ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਮੁੱਖ ਸਕੱਤਰ ਡਾ. ਬਲਰਾਮ ਭਾਗਰਵ ਨੇ ਕੱਲ੍ਹ ਕੋਰੋਨਾ ਵੈਕਸੀਨ ਉੱਪਰ ਗੱਲ ਕੀਤੀ। ਉਨ੍ਹਾਂ ਕਿਹਾ ਕਿ  ਕੋਰੋਨਾ ਵੈਕਸੀਨ ਵਿਕਸਤ ਕਰਨ ਤੇ ਉਸ ਦਾ ਉਤਪਾਦਨ ਕਰਨ ਦੇ ਖੇਤਰ ‘ਚ ਭਾਰਤ ਸੁਪਰ ਪਾਵਰ ਬਣਨ ਦੇ ਬਿਲਕੁਲ ਕਰੀਬ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਦੇਸ਼ ‘ਚ 96 ਫੀਸਦੀ ਆਬਾਦੀ ਨੂੰ ਟੀਕਾਰਰਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਜਦ ਕਿ 75 ਫੀਸਦੀ ਆਬਾਦੀ ਨੂੰ ਦੂਸਰੀ ਖੁਰਾਕ ਵੀ ਦਿੱਤੀ ਜਾ ਚੁੱਕੀ ਹੈ। ਡਾ. ਭਾਗਰਵ ਅਨੁਸਾਰ ਐੱਮਆਰਐੱਨਏ ਵੈਕਸੀਨ ਦੇ ਕਲੀਨੀਕਲ ਟ੍ਰਾਇਲ ਦੇ ਤਿੰਨ ਪਡ਼ਾਅ ਪੂਰੇ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵੈਕਸੀਨ ਕੋਰੋਨਾ ਦੇ ਇਲਾਵਾ ਭਵਿੱਖ ‘ਚ ਹੋਣ ਵਾਲੀਆਂ ਹੋਰ ਵੀ ਬਿਮਾਰੀਆਂ ਦੇ ਖ਼ਿਲਾਫ਼ ਲਾਭਦਾਇਕ ਹੋ ਸਕਦੀ ਹੈ। ਸੰਸਥਾਵਾਂ ਦੇ ਕਾਰਜਾਂ ਨੂੰ ਦੇਖਿਆ ਜਾਵੇ ਤਾਂ ਅਸੀਂ ਬਹੁਤ ਹੀ ਜਲਦ ਵੈਕਸੀਨ ਦੀ ਸੁਪਰ ਪਾਵਰ ਬਣ ਜਾਵਾਂਗੇ। ਉਨ੍ਹਾਂ ਨੇ ਆਖਿਆ ਕਿ ਅਸੀਂ ਕੋਰੋਨਾ ਦੀ ਤੀਸਰੀ ਲਹਿਰ ਨੂੰ ਰੋਕਣ ‘ਚ ਕਾਮਯਾਬ ਹੋ ਸਕੇ ਹਾਂ। 96 ਫੀਸਦੀ ਆਬਾਦੀ ਵਲੋਂ ਟੀਕਾਕਰਨ ਹੋਣਾ ਸਾਡੇ ਦੇਸ਼ ਦੀ ਬਹੁਤ ਵੱਡੀ ਸਫਲਤਾ ਹੈ।ਡਾ. ਵੀ.ਕੇ. ਪਾਲ ਨੇ ਕਿਹਾ, “ਸਾਨੂੰ ਅਜਿਹੀ ਵੈਕਸੀਨ ਦੀ ਲੋੜ ਹੈ। ਇਹ ਟੀਕਿਆਂ ਲਈ ਇੱਕ ਨਵਾਂ ਪਲੇਟਫਾਰਮ ਹੈ। ਇਸ ਤਰ੍ਹਾਂ ਦੀ ਵੈਕਸੀਨ ਕੋਰੋਨਾ ਵਾਇਰਸ ਨੂੰ ਰੋਕਣ ਲਈ ਬਣਾਈ ਗਈ ਹੈ। ਇਸ ਨਾਲ ਹਰੇਕ ਰੂਪ ਦੇ ਕੋਵਿਡ ਨੂੰ ਰੋਕਣ ‘ਚ ਮਦਦ ਮਿਲੀ ਹੈ।ਇਹ ਪ੍ਰਯੋਗ ਦੁਨੀਆ ਵਿਚ ਸਫਲ ਰਿਹਾ ਹੈ।  ਇਸ ਤਰ੍ਹਾਂ ਭਵਿੱਖ ‘ਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਦਾ ਤਰੀਕਾ ਲੱਭਿਆ ਗਿਆ ਹੈ।

Comment here