ਸ੍ਰੀਨਗਰ-ਇਥੋਂ ਦੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਕਸ਼ਮੀਰ ਪੰਡਤ ਵਪਾਰੀ ਡਾ. ਸੰਦੀਪ ਮਾਵਾ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਇਕ ਸੇਲਜਮੈਨ ਦੀ ਹੱਤਿਆ ’ਚ ਸ਼ਾਮਲ ਟੀਆਰਐੱਫ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਤਿੰਨੇ ਮੁਲਜ਼ਮ ਜ਼ਿਲ੍ਹਾ ਪੁਲਵਾਮਾ ਦੇ ਰਹਿਣ ਵਾਲੇ ਹਨ। ਇਹ ਇਹ ਦੱਸ ਦੇਈਏ ਕਿ ਬੀਤੀ 9 ਨਵੰਬਰ ਨੂੰ ਅੱਤਵਾਦੀਆਂ ਨੇ ਸ੍ਰੀਨਗਰ ਸ਼ਹਿਰ ਦੇ ਡਾਊਨ ਟਾਊਨ ਇਲਾਕੇ ’ਚ ਸਥਿਤ ਕਸ਼ਮੀਰੀ ਪੰਡਿਤ ਦੁਕਾਨਦਾਰ ਦੇ ਸੇਲਜਮੈਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਘਟਨਾਂ ਨੂੰ ਅੰਜਾਮ ਦੇਣ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਫ਼ਰਾਰ ਹੋ ਗਏ ਸਨ। ਸੁਰੱਖਿਆ ਬਲਾਂ ਨੇ ਉਨ੍ਹਾਂ ਦੀ ਤਲਾਸ਼ੀ ਲਈ ਮੁਹਿੰਮ ਛੇੜੀ ਸੀ ਪਰ ਅੱਜ ਤਕ ਉਹ ਬਚਦੇ ਫਿਰ ਰਹੇ ਸਨ। ਮਾਰੇ ਗਏ ਸੇਲਜਮੇਨ ਦੀ ਪਛਾਣ ਮੁਹੰਮਦ ਇਬਰਾਹੀਮ ਖਾਨ ਦੇ ਰੂਪ ’ਚ ਹੋਈ ਸੀ। ਅੱਤਵਾਦੀਆਂ ਨੇ ਉਸ ਨੂੰ ਕਾਫ਼ੀ ਨੇੜਿਓਂ ਗੋਲ਼ੀ ਮਾਰੀ ਸੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।
ਪੁਲਿਸ ਸਟੇਸ਼ਨ ਮਹਾਰਾਜ ਗੰਜ ’ਚ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਦੋਸ਼ੀਆਂ ਦੀ ਭਾਲ ’ਚ ਜੁਟ ਗਈ ਸੀ। ਮਾਮਲੇ ਦੀ ਜਾਂਚ ’ਚ ਜੁਟੀ ਪੁਲਿਸ ਨੂੰ ਇਸ ਘਟਨਾਕ੍ਰਮ ’ਚ ਸ਼ਾਮਲ ਤਿੰਨੇ ਨੌਜਵਾਨਾਂ ਬਾਰੇ ਪਤਾ ਲੱਗਿਆ ਤਾਂ ਟੀਆਰਐੱਫ ਲਈ ਕੰਮ ਕਰ ਰਹੇ ਸਨ। ਫੜੇ ਗਏ ਤਿੰਨੇ ਅੱਤਵਾਦੀਆਂ ਦੀ ਪਛਾਣ ਏਜਾਜ਼ ਅਹਿਮਦ ਲੋਨ, ਨਸੀਰ ਅਹਿਮਦ ਸ਼ਾਹ ਅਤੇ ਸ਼ੌਕ ਅਹਿਮਦ ਡਾਰ ਸਾਰੇ ਨਿਵਾਸੀ ਲੀਲਹਾਰ ਪੁਲਵਾਮਾ ਦੇ ਰੂਪ ’ਚ ਹੋਈ ਹੈ। ਪੁੱਛਗਿੱਛ ਕਰਨ ਤੋਂ ਬਾਅਦ ਤਿੰਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ। ਇਨ੍ਹਾਂ ਤਿੰਨਾਂ ਨੇ ਦੱਸਿਆ ਕਿ ਉਹ ਪਾਕਿਸਤਾਨ ’ਚ ਬੈਠੇ ਅੱਤਵਾਦੀ ਆਕਾਵਾਂ ਦੇ ਸੰਪਰਕ ’ਚ ਸਨ। ਇਨ੍ਹਾਂ ਤਿੰਨਾਂ ਦੀ ਨਿਸ਼ਾਨਦੇਹੀ ’ਤੇ ਇਕ ਪਿਸਤੌਲ, ਸੱਤ ਰੌਂਦ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।
Comment here