ਅਪਰਾਧਖਬਰਾਂ

ਟਿੱਕਰੀ ਅੰਦੋਲਨ ਚ ਗਏ ਤਿੰਨ ਪੰਜਾਬੀ ਨੌਜਵਾਨ ਚੋਰੀ ਦੇ ਦੋਸ਼ ਚ ਫੜੇ

ਨਵੀਂ ਦਿੱਲੀ-ਟਿੱਕਰੀ ਸਰਹੱਦ ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਵਾਲੇ ਤਿੰਨ ਨੌਜਵਾਨ ਚੋਰੀ ਦੇ ਮਾਮਲੇ ਚ ਕਾਬੂ ਆਏ ਹਨ। ਉਹਨਾਂ ਤੇ ਸਥਾਨਕ ਦੁਕਾਨਾਂ ਦੇ ਤਾਲੇ ਤੋੜ ਕੇ ਮੋਬਾਈਲਗੈਸ ਸਿਲੰਡਰਭਾਂਡੇ ਤੇ ਹੋਰ ਸਾਮਾਨ ਚੋਰੀ ਕਰਨ ਦਾ ਇਲਜ਼ਾਮ ਲੱਗਾ ਹੈ। ਦੁਕਾਨਦਾਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਰਹੇ ਤਿੰਨ ਨੌਜਵਾਨਾਂ ਨੂੰ ਮੌਕੇ ਤੇ ਹੀ ਫੜ ਲਿਆ। ਇੱਕ ਨੌਜਵਾਨ ਹਨੇਰੇ ਦਾ ਫਾਇਦਾ ਉਠਾਉਂਦਿਆਂ ਮੌਕੇ ਤੋਂ ਭੱਜ ਗਿਆ ਫੜੇ ਗਏ ਤਿੰਨਾ ਨੌਜਵਾਨਾਂ ਨੂੰ ਸਥਾਨਕ ਨਿਵਾਸੀਆਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ। ਤਿੰਨੇ ਮੁਲਜ਼ਮ ਬਠਿੰਡਾ ਦੇ ਵਸਨੀਕ ਹਨ ਤੇ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹਨ। ਉਹਨਾਂ ਕੋਲੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਹੋਇਆ ਹੈ। ਬਹਾਦਰਗੜ ਦੀ ਪੁਲਸ ਹੋਰ ਪੁੱਛਗਿਛ ਕਰ ਰਹੀ ਹੈ, ਫਿਲਹਾਲ ਸੰਯੁਕਤ ਕਿਸਾਨ ਮੋਰਚੇ ਨੇ ਇਸ ਮਾਮਲੇ ਬਾਰੇ ਚੁੱਪ ਵੱਟ ਲਈ ਹੈ।

Comment here