ਅਜਬ ਗਜਬਸਿਆਸਤਖਬਰਾਂਦੁਨੀਆਮਨੋਰੰਜਨ

ਟਿਪ ਟਿਪ ਬਰਸਾ ਪਾਨੀ ’ਤੇ ਪਾਕਿ ਨੇਤਾ ਨੇ ਲਾਏ ਠੁਮਕੇ

ਇਸਲਾਮਾਬਾਦ-ਭਾਰਤੀ ਫਿਲਮੀ ਗੀਤਾਂ ਦੀ ਧੁੰਮ ਪਾਕਿਸਤਾਨ ਵਿੱਚ ਵੀ ਪੈਂਦੀ ਹੈ, ਹਾਲ ਹੀ ਵਿੱਚ ਪਾਕਿਸਤਾਨ ਦੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਆਮਿਰ ਲਿਆਕਤ ਹੁਸੈਨ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਨੇ ਭਾਰਤ ਦੇ ਸੁਪਰਹਿੱਟ ਗਾਣੇ ‘ਟਿੱਪ ਟਿੱਪ ਬਰਸਾ ਪਾਨੀ’ ’ਤੇ ਜ਼ਬਰਦਸਤ ਡਾਂਸ ਕੀਤਾ। ਹਾਲਾਂਕਿ ਇਹ ਡਾਂਸ ਪਰਫਾਰਮੈਂਸ ਕਿਸ ਜਗ੍ਹਾ ਅਤੇ ਕਿਹੜੇ ਪ੍ਰੋਗਰਾਮ ਵਿਚ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹੁਸੈਨ ਨੈਸ਼ਨਲ ਅਸੈਂਬਲੀ ਵਿਚ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੀ ਨੁਮਾਇੰਦਗੀ ਕਰਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹੁਸੈਨ ਨੇ ਆਪਣੇ ਡਾਂਸਿੰਗ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਅਪ੍ਰੈਲ 2021 ਵਿਚ ਉਨ੍ਹਾਂ ਨੇ ਇਕ ਸ਼ੋਅ ‘ਜੀਵੇ ਪਾਕਿਸਤਾਨ’ ਦੌਰਾਨ ਸ਼ਾਨਦਾਰ ਪਰਫਾਰਮੈਂਸ ਦਿੱਤੀ ਸੀ।

ਲਿਆਕਤ ਦੀ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਤੁਸੀਂ ਵੀ ਦੇਖ ਸਕਦੇ ਹੋ ਤੇ ਉਹਨਾਂ ਦੇ ਠੁਮਕਿਆਂ ਦਾ ਮਜ਼ਾ ਲੈ ਸਕਦੇ ਹੋ, ਜਿਸ ਦਾ ਲਿੰਕ ਤੈਮੂਰ ਜ਼ਮਾਨ ਨਾਮ ਦੇ ਸ਼ਖਸ ਨੇ ਟਵੀਟ ਕੀਤਾ ਹੈ-

Comment here