ਅਪਰਾਧਸਿਆਸਤਖਬਰਾਂਦੁਨੀਆ

ਟਿਕ-ਟਾਕ ਸਟਾਰ ਤੇ ਭੀੜ ਦਾ ਹਮਲਾ- ਸਾਥੀ ਨੇ ਹੀ ਘੜੀ ਸੀ ਸਾਜਿ਼ਸ਼

ਕਰਾਚੀ-ਹੁਣੇ ਜਿਹੇ ਪਾਕਿਸਤਾਨ ਦੇ ਆਜ਼ਾਦੀ ਦਿਵਸ (14 ਅਗਸਤ) ਨੂੰ ਲਾਹੌਰ ’ਚ ਇਕ ਟਿਕਟਾਕ ਬਣਾਉਣ ਵਾਲੀ ਲੜਕੀ ਆਇਸ਼ਾ ਅਕਰਮ ਨਾਲ ਇਕ ਪਾਰਕ ’ਚ ਸੈਂਕੜੇ ਲੋਕਾਂ ਵੱਲੋਂ ਛੇੜਛਾੜ ਕਰਨ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪੁਲਸ ਨੇ ਇਸ ਮਾਮਲੇ ’ਚ ਉਕਤ ਲੜਕੀ ਦੇ ਇਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਨੇ ਉਸਨੂੰ ਬਲੈਕਮੇਲ ਕਰਨ ਲਈ ਇਹ ਸਾਰੀ ਸਾਜ਼ਿਸ਼ ਰਚੀ ਸੀ। ਸਰਹੱਦ ਪਾਰ ਸੂਤਰਾਂ ਅਨੁਸਾਰ ਉਕਤ ਟਿਕਟਾਕ ਲੜਕੀ ਦੇ ਸਾਥੀ ਅਮੀਰ ਸੋਹੇਲ ਉਰਫ਼ ਰੈਬੋਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜੋ ਘਟਨਾ ਦੇ ਸਮੇਂ ਵੀ ਆਇਸ਼ਾ ਅਕਰਮ ਨਾਲ ਸੀ।
ਪੁਲਸ ਨੇ ਉਸ ਨੂੰ ਇਸ ਲਈ ਕਾਬੂ ਕੀਤਾ, ਕਿਉਂਕਿ ਉਸ ਨੇ ਹੀ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਆਇਸ਼ਾ ਅਕਰਮ ’ਤੇ ਹਮਲਾ ਕਰ ਕੇ ਉਸ ਦੇ ਕੱਪੜੇ ਪਾੜਨ ਅਤੇ ਨਗਨ ਹਾਲਤ ਦੀ ਵੀਡਿਓ ਅਤੇ ਫੋਟੋ ਖਿੱਚ ਕੇ ਉਸ ਨੂੰ ਬਲੈਕਮੇਲ ਕਰਨ ਦੀ ਯੋਜਨਾ ਬਣਾਈ ਸੀ। ਪੁੱਛ-ਗਿੱਛ ’ਚ ਅਮੀਰ ਸੋਹੇਲ ਨੇ ਆਪਣਾ ਜ਼ੁਰਮ ਸਵੀਕਾਰ ਕਰ ਕੇ ਦੋਸ਼ ਲਗਾਇਆ ਕਿ ਇਸ ਸਾਰੀ ਗੇਮ ਦੇ ਪਿੱਛੇ ਆਇਸ਼ਾ ਦੀ ਕੰਪਨੀ ਦਾ ਹਿੱਸੇਦਾਰ ਵੀ ਸ਼ਾਮਲ ਹੈ ਅਤੇ ਉਸ ਨੇ ਸਾਰਾ ਹੀ ਖੇਡ ਰਚਿਆ ਹੈ। ਪੁੱਛ-ਗਿੱਛ ਦੇ ਆਧਾਰ ’ਤੇ ਪੁਲਸ ਨੇ 8 ਅਜਿਹੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

Comment here