ਸਿਆਸਤਖਬਰਾਂ

ਟਿਕਟ ਵੇਚਣ ਦੇ ਦੋਸ਼ ਲਾ ਕੇ ‘ਆਪ’ ਵਰਕਰਾਂ ਨੇ ਰਾਘਵ ਚੱਢਾ ਘੇਰਿਆ

ਜਲੰਧਰ-‘ਆਪ’ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਯੂਥ ਕਾਂਗਰਸੀ ਆਗੂ ਦਿਨੇਸ਼ ਢੱਲ ਤੇ ਹੋਰ ਆਗੂਆਂ ਨੂੰ ‘ਆਪ’ ’ਚ ਸ਼ਾਮਲ ਕੀਤਾ। ਇਸ ਪ੍ਰੈੱਸ ਕਾਨਫਰੰਸ ਮਗਰੋਂ ਆਪ ਵਰਕਰਾਂ ਨੇ ਰਾਘਵ ਚੱਢਾ ਦਾ ਵਿਰੋਧ ਕੀਤਾ। ਇਸ ਦੌਰਾਨ ਵਰਕਰਾਂ ਨੇ ਰਾਘਵ ਚੱਢਾ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਵਿਰੋਧ ਕਰ ਰਹੇ ਵਰਕਰ ਕਹਿ ਰਹੇ ਸਨ ਕਿ ਆਮ ਆਦਮੀ ਪਾਰਟੀ ਨੇ ਪੈਸੇ ਲੈ ਕੇ ਉਸ ਵਿਅਕਤੀ ਨੂੰ ਟਿਕਟ ਦੇ ਦਿੱਤੀ, ਜਿਸ ਦਾ ਉਨ੍ਹਾਂ ਨੇ ਨਾਂ ਨਹੀਂ ਸੁਣਿਆ। ਉਨ੍ਹਾਂ ਨੇ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਲਈ ਮਿਹਨਤ ਕੀਤੀ ਪਰ ਅੱਜ ਆਪ ਨੇ ਪੈਸੇ ਲੈ ਕੇ ਟਿਕਟਾਂ ਵੇਚ ਦਿੱਤੀਆਂ।

Comment here