ਅਪਰਾਧਖਬਰਾਂਦੁਨੀਆ

ਟਿਕਟੌਕ ਬਣਾਉਂਦਿਆਂ ਭਰਾ ਹੱਥੋੰ ਭਰਾ ਦੀ ਮੌਤ

ਇਸਲਾਬਾਦ-ਪਾਕਿਸਤਾਨ ਵਿੱਚ ਅਪਰਾਧ ਰੁਕਣ ਦਾ ਨਾਮ ਨਹੀਂ ਲੈ ਰਹੇ, ਇੱਥੇ ਮਾਨਸੇਹਰਾ ਸ਼ਹਿਰ ਦੇ ਬਾਲਟਾ ਇਲਾਕੇ ’ਚ 2 ਭਰਾ ਇਕ ਟਿਕਟੌਕ ’ਤੇ ਵੀਡਿਓ ਬਣਾ ਰਹੇ ਸੀ। ਇਸ ਦੌਰਾਨ ਉਨ੍ਹਾਂ ਵਿੱਚੋਂ ਇੱਕ ਨੇ ਦੂਜੇ ਉੱਤੇ ਗੋਲੀ ਚਲਾ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਤਰਾਂ ਅਨੁਸਾਰ ਜਮਾਨ ਸ਼ਾਹ (16) ਅਤੇ ਉਸ ਦਾ ਛੋਟਾ ਭਰਾ ਆਦ ਸ਼ਾਹ (13) ਇਕ ਪਿਸਤੌਲ ਨਾਲ ਵੀਡਿਓ ਕਲਿਪ ਬਣਾ ਰਹੇ ਸਨ ਤਾਂ ਵੱਡੇ ਭਰਾ ਨੇ ਗ਼ਲਤੀ ਨਾਲ ਗੋਲੀ ਚਲਾ ਦਿੱਤੀ, ਜਿਸ ਨਾਲ ਛੋਟੇ ਭਰਾ ਆਦ ਸ਼ਾਹ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਇਮਤਿਆਜ਼ ਸ਼ਾਹ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਅਤੇ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪੁਲਸ ਨੇ ਵਾਰਿਸਾਂ ਨੂੰ ਸੌਂਪ ਦਿੱਤਾ। ਪੁਲਸ ਨੇ ਐੱਫ.ਆਈ.ਆਰ. ਦਰਜ ਕਰਨ ਤੋਂ ਬਾਅਦ ਲੜਕੇ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Comment here