ਸਿਆਸਤਖਬਰਾਂਚਲੰਤ ਮਾਮਲੇ

ਟਿਕਟਾਂ ਨਾ ਮਿਲੀਆਂ ਤਾਂ ਕਈ ਕਾਂਗਰਸੀ ਹੋਏ ਬਾਗੀ

ਲੁਧਿਆਣਾ-ਪੰਜਾਬ ਕਾਂਗਰਸ ਦੇ ਹਾਲ ਹੀ ਐਲਾਨੇ ਗਏ ਉਮੀਦਵਾਰਾਂ ਦੀ ਦੂਜੀ ਸੂਚੀ ਵਿੱਚ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ। ਕਈ ਮੌਜੂਦਾ ਵਿਧਾਇਕਾਂ ਦੀ ਟਿਕਟਾਂ ਕੱਟੀਆਂ ਗਈਆਂ। ਸੁਨਾਮ ਤੋਂ  ਦਮਨ ਥਿੰਦ ਬਾਜਵਾ, ਸਾਹਨੇਵਾਲ ਤੋਂ ਸਤਵਿੰਦਰ ਬਿੱਟੀ, ਸਮਰਾਲਾ ਤੋਂ  ਅਮਰੀਕ ਢਿੱਲੋਂ ਤੇ ਫ਼ਿਰੋਜ਼ਪੁਰ ਦਿਹਾਤੀ ਤੋਂ ਸਤਿਕਾਰ ਕੌਰ ਬਾਗ਼ੀ ਹੋਏ । ਸਤਵਿੰਦਰ ਬਿੱਟੀ ਨੇ ਆਖਿਆ ਕਿ ਪਾਰਟੀ ਇੱਕ ਪਰਿਵਾਰ, ਇੱਕ ਟਿਕਟ ਦੀ ਗੱਲ ਆਖਦੀ ਹੈ  ਦੂਜੇ ਪਾਸੇ ਬੀਬੀ ਭੱਠਲ ਲਹਿਰਾਗਾਗਾ ਤੋਂ ਚੋਣ ਲੜੇ ਰਹੇ ਅਤੇ ਉਨ੍ਹਾਂ ਦੇ ਜਵਾਈਂ  ਬਿਕਰਮ ਬਾਜਵਾ ਨੂੰ ਸਾਹਨੇਵਾਲ ਤੋਂ ਟਿਕਟ ਦੇ ਦਿੱਤੀ। ਬਿੱਟੀ ਨੇ ਪ੍ਰਿਅੰਕਾ ਗਾਂਧੀ ਨੂੰ ਸਵਾਲ ਪੁੱਛਿਆ ਹੈ ਕਿ ਉਨ੍ਹਾਂ ਦਾ ‘ਬੇਟੀ ਹਾਂ ਲੜ ਸਕਦੀ ਹਾਂ’ ਸਲੋਗਨ ਸੀ, ਹੁਣ ਉਹ ਕਿੱਥੇ ਗਿਆ ਜਾਂ ਫਿਰ ਸਲੋਗਨ ਸਿਰਫ ਉੱਤਰ ਪ੍ਰਦੇਸ਼ ਦੇ ਚੋਣ ਲਈ ਹੀ ਹੈ। ਬਿੱਟੀ ਨੇ ਕਿਹਾ ਕਿ ਪਾਰਟੀ ਚ ਪਰਿਵਾਰਵਾਦ ਭਾਰੀ ਹੋ ਗਿਆ ਹੈ। ਮੇਰਾ ਕਸੂਰ ਬੱਸ ਏਨਾ ਹੈ ਕਿ ਮੇਰੀ ਸੱਸ ਰਜਿੰਦਰ ਕੌਰ ਭੱਠਲ ਨਹੀਂ ਹੈ। ਮੈਂ ਤਾਂ ਪਾਰਟੀ ਲਈ ਅਮਰੀਕਾ ਛੱਡ ਆਈ ਸੀ ਤੇ ਕੰਮ ਕਰ ਰਹੀ ਸੀ। ਬਾਗੀ ਹੋ ਕੇ ਚੋਣ ਲ਼ਰਨ ਬਾਰੇ ਬਿੱਟੀ ਨੇ ਕਿਹਾ ਕਿ ਜੋ ਸਹਿਯੋਗੀ ਕਹਿਣਗੇ, ਉਹੀ ਕੀਤਾ ਜਾਵੇਗਾ, ਦੂਜੇ ਪਾਸੇ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਨੇ ਵੀ ਬਿੱਟੀ ਦੀ ਕੀਤੀ ਤਾਰੀਫ , ਕਿਹਾ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਲੋਕਾਂ ਵਿਚ ਹੀ ਵਿਚਰ  ਰਹੀ ਸੀ। ਸਮਰਾਲਾ ਤੋਂ ਅਮਰੀਕ ਢਿੱਲੋਂ ਨੇ  ਕਿਹਾ ਕਿ ਪਹਿਲਾਂ ਅਸੀਂ ਹਾਈਕਮਾਂਡ ਨਾਲ ਗੱਲ ਕਰਾਂਗੇ ਅਤੇ ਜੇਕਰ ਕੋਈ ਗੱਲ ਸਿਰੇ ਨਹੀਂ ਚੜ੍ਹਦੀ ਤਾਂ ਅਸੀਂ ਬੱਦਲ ਵੇਖਾਂਗੇ। ਸੁਨਾਮ ਤੋਂ ਦਮਨ ਥਿੰਦ ਬਾਜਵਾ ਵੀ ਅਜਾਦ ਲੜ ਸਕਦੀ ਹੈ।  ਸਤਿਕਾਰ ਕੌਰ ਗਹਿਰੀ ਦੀ ਟਿਕਟ ਕੱਟ ਕੇ ਫ਼ਿਰੋਜ਼ਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਤੋਂ ਆਏ ਆਸ਼ੂ ਬੰਗੜ ਨੂੰ ਮਿਲੀ ਹੈ। ਸਤਿਕਾਰ ਕੌਰ ਦੇ ਪਤੀ ਜਸਮੇਲ ਸਿੰਘ ਲਾਡੀ ਤਾਂ ਭਾਵਕੁ ਹੋ ਗਏ ਤੇ ਭੁਬਾਂ ਮਾਰ ਕੇ ਰੋ ਪਏ, ਦੋਸ਼ ਲਾਇ ਕਿ ਪਾਰਟੀ ਨੇ ਉਹਨਾਂ ਨਾਲ ਇਨਸਾਫ ਨਹੀ ਕੀਤਾ।  ਓਧਰ ਸਾਹਨੇਵਾਲ ਤੋਂ ਬਿਕਰਮ ਬਾਜਵਾ ਨੇ ਕਿਹਾ ਹੈ ਕਿ ਬੇਸ਼ੱਕ ਉਹ ਬੀਬੀ ਭਠਲ ਦਾ ਜਵਾਈ ਹੈ,  ਪਰ ਇਹ ਟਿਕਟ ਉਨ੍ਹਾਂ ਨੂੰ ਪਿਛਲੇ 12 ਸਾਲਾਂ ਤੋਂ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਕਰਕੇ ਦਿੱਤੀ ਗਈ ਹੈ।

Comment here