ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਟਾਟਾ ਰੂਸ ਨਾਲ ਕਾਰੋਬਾਰ ਨਹੀਂ ਕਰੇਗਾ

ਨਵੀਂ ਦਿੱਲੀ-ਯੁਕਰੇਨ ਉੱਤੇ ਹਮਲੇ ਮਗਰੋਂ ਰੂਸ ਦਾ ਬਹੁਤ ਸਾਰੇ ਮੁਲਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ, ਕਾਰਪੋਰੇਟ ਸੈਕਟਰ ਦੇ ਵੀ ਕਈ ਘਰਾਣੇ ਰੂਸ ਨਾਲ ਕਾਰੋਬਾਰ ਤੋਂ ਪੈਰ ਪਿਛਾਂਹ ਖਿੱਚਣ ਲੱਗੇ ਹਨ। ਭਾਰਤ ਦੀ ਸਭ ਤੋਂ ਵੱਡੀ ਸਟੀਲ ਕੰਪਨੀ ਟਾਟਾ ਸਟੀਲ ਜਲਦੀ ਹੀ ਰੂਸ ਨਾਲ ਆਪਣਾ ਕਾਰੋਬਾਰ ਬੰਦ ਕਰੇਗੀ। ਰੂਸ-ਯੂਕ੍ਰੇਨ ਜੰਗ ਕਾਰਨ ਕਈ ਗਲੋਬਲ ਕੰਪਨੀਆਂ ਨੇ ਰੂਸ ਵਿਚ ਆਪਣਾ ਕਾਰੋਬਾਰ ਰੋਕਿਆ ਹੈ ਅਤੇ ਟਾਟਾ ਸਟੀਲ ਇਸ ਕੜੀ ਵਿਚ ਜੁੜਨ ਵਾਲੀ ਨਵੀਂ ਗਲੋਬਲ ਕੰਪਨੀ ਹੈ। ਟਾਟਾ ਸਟੀਲ ਨੇ ਇਕ ਬਿਆਨ ਵਿਚ ਸਾਫ ਕੀਤਾ ਕਿ ਕੰਪਨੀ ਰੂਸ ਵਿਚ ਨਾ ਤਾਂ ਕਿਸੇ ਫੈਕਟਰੀ ਨੂੰ ਚਲਾਉਂਦੀ ਹੈ, ਨਾ ਹੀ ਉਸ ਦਾ ਕੋਈ ਉਸ ਦਾ ਆਪ੍ਰੇਸ਼ਨ ਹੈ। ਰੂਸ ਵਿਚ ਕੰਪਨੀ ਦੇ ਮੁਲਾਜ਼ਮ ਨਹੀਂ ਹਨ। ਰੂਸ ਵਿਚ ਕਾਰੋਬਾਰ ਬੰਦ ਕਰਨ ਦਾ ਫੈਸਲਾ ਬਹੁਤ ਸੋਚ-ਸਮਝਕੇ ਕੀਤਾ ਗਿਆ ਹੈ। ਟਾਟਾ ਸਟੀਲ ਆਪਣੀ ਫੈਕਟਰੀ ਚਲਾਉਣ ਅਤੇ ਸਟੀਲ ਬਣਾਉਣ ਲਈ ਰੂਸ ਤੋਂ ਕੋਲਾ ਦਰਾਮਦ ਕਰਦੀ ਹੈ। ਭਾਰਤ ਦੇ ਇਲਾਵਾ ਕੰਪਨੀ ਦੇ ਸਟੀਲ ਕਾਰਖਾਨੇ ਬ੍ਰਿਟੇਨ ਅਤੇ ਨੀਦਰਲੈਂਡ ਵਿਚ ਹੈ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਕਾਰਖਾਨਿਆਂ ਵਿਚ ਸਹੀ ਰੱਖਣ ਲਈ ਬਦਲ ਬਾਜ਼ਾਰਾਂ ਤੋਂ ਕੱਚੇ ਮਾਲ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਰੂਸ ਨੂੰ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਦਾ ਅਸਰ ਹੋਰ ਕੰਪਨੀਆਂ ਤੇ ਵੀ ਪਵੇਗਾ।

Comment here