ਬਰਲਿਨ-ਧਰਤੀ ਦਿਵਸ ਦੇ ਮੌਕੇ ‘ਤੇ ਟਵਿੱਟਰ ਨੇ ਆਪਣੀ ਸਾਈਟ ‘ਤੇ ਅਜਿਹੇ ਇਸ਼ਤਿਹਾਰ ਦੇਣ ਵਾਲਿਆਂ ਉੱਤੇ ਪਾਬੰਦੀ ਲਾ ਦਿੱਤੀ ਹੈ ਜੋ ਜਲਵਾਯੂ ਪਰਿਵਰਤਨ ‘ਤੇ ਵਿਗਿਆਨਕ ਰਾਏ ਨਾਲ ਅਸਹਿਮਤ ਹਨ। ਮਾਈਕ੍ਰੋਬਲਾਗਿੰਗ ਸਾਈਟ ਨੇ ਗੂਗਲ ਦੀ ਨੀਤੀ ਦੀ ਤਰਜ਼ ‘ਤੇ ਇਹ ਫੈਸਲਾ ਲਿਆ ਹੈ। ਕੰਪਨੀ ਨੇ ਆਪਣੀ ਨੀਤੀ ਨੂੰ ਰੇਖਾਂਕਿਤ ਕਰਦੇ ਹੋਏ ਇਕ ਬਿਆਨ ‘ਚ ਕਿਹਾ ਕਿ ਵਿਗਿਆਪਨਾਂ ਨੂੰ ਜਲਵਾਯੂ ਸੰਕਟ ਦੇ ਬਾਰੇ ‘ਚ ਮਹੱਤਵਪੂਰਨ ਚਰਚਾ ਤੋਂ ਵੱਖ ਨਹੀਂ ਹੋਣਾ ਚਾਹੀਦਾ। ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਕੀ ਇਹ ਬਦਲਾਅ ਸੋਸ਼ਲ ਮੀਡੀਆ ਸਾਈਟ ‘ਤੇ ਉਪਭੋਗਤਾਵਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਨੂੰ ਪ੍ਰਭਾਵਿਤ ਕਰੇਗਾ। ਟਵਿੱਟਰ ਅਤੇ ਫੇਸਬੁੱਕ ਨੂੰ ਅਜਿਹੇ ਸਮੂਹਾਂ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ ਜੋ ਜਲਵਾਯੂ ਪਰਿਵਰਤਨ ਦੇ ਬਾਰੇ ‘ਚ ਗੁੰਮਰਾਹਕੁੰਨ ਦਾਅਵਿਆਂ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਕਰਦੇ ਹਨ। ਇਹ ਐਲਾਨ ਧਰਤੀ ਦਿਵਸ ਦੇ ਮੌਕੇ ‘ਤੇ ਯੂਰਪੀਅਨ ਯੂਨੀਅਨ ਦੇ ਉਸ ਸਮਝੌਤੇ ‘ਤੇ ਸਹਿਮਤ ਹੋਣ ਤੋਂ ਕੁਝ ਘੰਟੇ ਪਹਿਲਾਂ ਕੀਤਾ ਗਿਆ, ਜਿਸ ‘ਚ ਵੱਡੀਆਂ ਤਕਨਾਲੋਜੀ ਕੰਪਨੀਆਂ ਲਈ ਨਫ਼ਰਤੀ ਭਾਸ਼ਾ, ਕੂੜਪ੍ਰਚਾਰ ਅਤੇ ਹੋਰ ਨੁਕਸਾਨਦੇਹ ਸਮਰੱਗਰੀ ਨੂੰ ਲੈ ਕੇ ਆਪਣੀ ਸਾਈਟ ‘ਤੇ ਹੋਰ ਵਧੇਰੇ ਨੇੜਿਓਂ ਨਜ਼ਰ ਰੱਖਣ ਦੀ ਲੋੜ ਦੱਸੀ ਗਈ ਹੈ। ਟਵਿੱਟਰ ਨੇ ਕਿਹਾ ਕਿ ਉਹ ਆਉਣ ਵਾਲੇ ਮਹੀਨਿਆਂ ‘ਚ ਇਸ ਦੇ ਬਾਰੇ ‘ਚ ਜ਼ਿਆਦਾ ਜਾਣਕਾਰੀ ਪ੍ਰਦਾਨ ਕਰੇਗਾ ਕਿ ਉਹ ਆਪਣੇ ਉਪਭੋਗਤਾਵਾਂ ਅਤੇ ਜਲਵਾਯੂ ਪਰਿਵਰਤਨ ‘ਤੇ ਅੰਤਰ ਸਰਕਾਰੀ ਕਮੇਟੀ ਦੇ ਸੰਦਰਭ ‘ਚ ‘ਜਲਵਾਯੂ ਗੱਲਬਾਤ ਲਈ ਭਰੋਸੇਯੋਗ, ਪ੍ਰਮਾਣਿਕ ਹਵਾਲਾ’ ਪ੍ਰਦਾਨ ਕਰਨ ਦੀ ਉਸ ਦੀ ਕੀ ਯੋਜਨਾ ਹੈ।
ਟਵਿੱਟਰ ਤੇ ਜਲਵਾਯੂ ਤਬਦੀਲੀ ਬਾਰੇ ਵਿਗਿਆਨਕ ਰਾਏ ਦੀ ਵਿਰੋਧਤਾ ਨਹੀਂ ਹੋ ਸਕੇਗੀ

Comment here