ਸਿਆਸਤਖਬਰਾਂਦੁਨੀਆ

ਟਰੰਪ ਵੱਲੋਂ ਮੀਡੀਆ ਪਲੇਟਫ਼ਾਰਮ ਸ਼ੁਰੂ ਕਰਨ ਦਾ ਐਲਾਨ

ਨਿਊਯਾਰਕ-ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਨਵੀਂ ਮੀਡੀਆ ਕੰਪਨੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸ ਦਾ ਆਪਣਾ ਸੋਸ਼ਲ ਮੀਡੀਆ ਪਲੇਟਫ਼ਾਰਮ ਵੀ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਮੀਡੀਆ ਤੇ ਤਕਨੀਕ ਗਰੁੱਪ ਤੇ ਇਸ ਦਾ ‘ਟਰੂਥ ਸੋਸ਼ਲ’ ਐਪ ਦਾ ਮੁੱਖ ਮਕਸਦ ਵੱਡੀਆਂ ਟੈੱਕ ਕੰਪਨੀਆਂ ਦਾ ਵਿਰੋਧੀ ਖੜਾ ਕਰਨਾ ਹੈ, ਜਿਨ੍ਹਾਂ ਨੇ ਟਰੰਪ ’ਤੇ ਰੋਕ ਲਾਈ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਜੋ ਬਾਈਡਨ ‘ਤੇ ਵੀ ਨਿਸ਼ਾਨਾ ਸਾਧਿਆ। ਟਰੰਪ ਨੇ ਕਿਹਾ, “ਅਸੀਂ ਅਜਿਹੀ ਦੁਨੀਆ ਵਿੱਚ ਰਹਿ ਰਹੇ ਹਾਂ, ਜਿੱਥੇ ਟਵਿੱਟਰ ‘ਤੇ ਤਾਲਿਬਾਨ ਦੀ ਵੱਡੇ ਪੱਧਰ ‘ਤੇ ਮੌਜੂਦਗੀ ਹੈ। ਇਸ ਤੋਂ ਬਾਅਦ ਤੁਹਾਡੇ ਮਨਪਸੰਦ ਰਾਸ਼ਟਰਪਤੀ ਚੁੱਪ ਹਨ।”
ਉਨ੍ਹਾਂ ਨੇ ਬਿਆਨ ਦਿੱਤਾ ਕਿ, ਇਹ ਮੈਨੂੰ ਕਿਸੇ ਵੀ ਹਾਲਤ ‘ਚ ਮਨਜ਼ੂਰ ਨਹੀਂ ਹੈ। ਟਰੰਪ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟ ਦੇ ਮੁਤਾਬਕ ਨਵੀਂ ਕੰਪਨੀ ਦੀ ਸ਼ੁਰੂਆਤ ਡਿਜੀਟਲ ਵਰਲਡ ਐਕੁਇਜ਼ਿਸ਼ਨ ਕਾਰਪੋਰੇਸ਼ਨ ਨਾਲ ਮਿਲ ਕੇ ਕੀਤੀ ਜਾਵੇਗੀ। ਟਵਿੱਟਰ ਅਤੇ ਫ਼ੇਸਬੁੱਕ ‘ਤੇ ਰੋਕ ਲੱਗਣ ਤੋਂ ਬਾਅਦ ਟਰੰਪ ਲਗਾਤਾਰ ਆਪਣੀ ਸੋਸ਼ਲ ਮੀਡੀਆ ਸਾਈਟ ਲਾਂਚ ਕਰਨ ਬਾਰੇ ਗੱਲ ਕਰ ਰਹੇ ਹਨ।
ਕਰੀਬ 9 ਮਹੀਨੇ ਪਹਿਲਾਂ ਸਾਬਕਾ ਰਾਸ਼ਟਰਪਤੀ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮਜ਼ ‘ਤੇ ਬੈਨ ਕੀਤਾ ਗਿਆ ਸੀ। ਕੰਪਨੀਆਂ ਨੇ 6 ਜਨਵਰੀ ਨੂੰ ਵਾਸ਼ਿੰਗਟਨ ਡੀਸੀ ਕੋਲ ਕੈਪਿਟਲ ਹਿੱਲ ਹਿੰਸਾ ਮਾਮਲੇ ‘ਚ ਉਨ੍ਹਾਂ ਦੀ ਭੂਮਿਕਾ ਦੇ ਚੱਲਦੇ ਇਹ ਕਦਮ ਚੁੱਕਿਆ ਸੀ। ਨਵੰਬਰ ‘ਚ ਹੋਈ ਰਾਸ਼ਟਰਪਤੀ ਚੋਣਾਂ ‘ਚ ਰੀਪਬਲਿਕਨ ਪਾਰਟੀ ਦੇ ਦੂਜੀ ਵਾਰ ਉਮੀਦਵਾਰ ਰਹੇ ਟਰੰਪ ਨੂੰ ਡੈਮੋਕ੍ਰੇਟ ਅਤੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨੇ ਕਰਾਰੀ ਮਾਤ ਦਿੱਤੀ ਸੀ।

Comment here