ਵਾਸ਼ਿੰਗਟਨ-ਅਮਰੀਕੀ ਵਿਚ ਰਾਸ਼ਟਰਪਤੀ ਅਹੁਦੇ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਦੌੜ ‘ਚ ਸ਼ਾਮਲ ਭਾਰਤੀ ਮੂਲ ਦੀ (ਪੰਜਾਬਣ) ਨਿੱਕੀ ਹੇਲੀ ਸਾਬਕਾ ਅੰਬੇਸਡਰ ਯੂਨਾਈਟਿਡ ਸਟੇਟ ਨੇਸ਼ਨ ਅਤੇ ਸਾਬਕਾ ਪਹਿਲੀ ਮਹਿਲਾ ਗਵਰਨਰ ਨੌਰਥ ਕੈਰੋਲੀਨਾ ਰਾਜ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ – 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਪਾਰਟੀ ਦੇ ਉਮੀਦਵਾਰ ਨਹੀਂ ਹੋਣਗੇ। ਹੇਲੀ ਨੇ ਸੀ.ਬੀ.ਐੱਸ ਨਿਊਜ਼ ਨਾਲ ਇਕ ਇੰਟਰਵਿਊ ਵਿੱਚ ਦੱਸਿਆ ਕਿ ‘ਮੈਨੂੰ ਨਹੀਂ ਲੱਗਦਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉਮੀਦਵਾਰ ਹੋਣਗੇ। ਮੈਨੂੰ ਲੱਗਦਾ ਹੈ ਕਿ ਇਸ ਵਾਰ ਮੈਂ ਹਾਂ ਪਰ ਤੁਹਾਨੂੰ ਦੱਸਦਿਆਂ ਕਿ ਜੋਅ ਬਾਈਡੇਨ ਅਤੇ ਕਮਲਾ ਹੈਰਿਸ ਜੋ ਕਰ ਰਹੇ ਹਨ, ਉਸ ਤੋਂ ਬਿਹਤਰ ਕੋਈ ਵੀ ਰਿਪਬਲਿਕਨ ਨੇਤਾ ਵੀ ਕਰ ਸਕਦਾ ਹੈ। ਦਿ ਵਾਲ ਸਟਰੀਟ ਜਰਨਲ ਵੱਲੋਂ ਜਾਰੀ ਕੀਤੇ ਤਾਜ਼ਾ ਪੋਲ ਵਿੱਚ ਖੁਲਾਸਾ ਹੋਇਆ ਹੈ ਕਿ 51 ਸਾਲਾ ਨਿੱਕੀ ਹੇਲੀ, ਟਰੰਪ ਅਤੇ ਰੌਨ ਡੀਸੈਂਟਿਸ ਤੋਂ ਬਾਅਦ ਪ੍ਰਸਿੱਧੀ ਦੇ ਮਾਮਲੇ ’ਚ ਤੀਜੇ ਸਥਾਨ ’ਤੇ ਹਨ। ਜਦ ਕਿ ਉਨ੍ਹਾਂ ਦੇ ਸਹਿਯੋਗੀ ਭਾਰਤੀ ਅਮਰੀਕੀ ਉਮੀਦਵਾਰ ਵਿਵੇਕ ਰਾਮਾਸਵਾਮੀ ਚੌਥੇ ਸਥਾਨ ‘ਤੇ ਹਨ।
Comment here