ਸਿਆਸਤਖਬਰਾਂਦੁਨੀਆ

ਟਰੰਪ ਦਾ ਟਵਿੱਟਰ ਅਕਾਊਂਟ ਮੁੜ ਹੋਵੇਗਾ ਚਾਲੂ

ਵਾਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵਿੱਟਰ ਅਕਾਊਂਟ ਤੇ ਪਾਬੰਦੀ ਲਾ ਦਿੱਤੀ ਗਈ ਸੀ, ਇਹ ਫੈਸਲਾ ਪਲਟਿਆ ਜਾ ਸਕਦਾ ਹੈ।  ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੇ ਕਿਹਾ ਕਿ ਉਹ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਲੱਗੇ ਟਵਿੱਟਰ ਬੈਨ ਨੂੰ ਹਟਾ ਦੇਣਗੇ | ਮਸਕ ਨੇ ਹਾਲ ਹੀ ‘ਚ 44 ਅਰਬ ਡਾਲਰ ‘ਚ ਟਵਿੱਟਰ ਨੂੰ ਖਰੀਦਿਆ ਹੈ | ਹਾਲਾਂਕਿ ਟਵਿੱਟਰ ਵਲੋਂ ਅਜੇ ਤੱਕ ਇਸ ‘ਤੇ ਕੋਈ ਟਿੱਪਣੀ ਨਹੀਂ ਆਈ ਹੈ | ਟਵਿੱਟਰ ਨੇ ਆਪਣੀਆਂ ਨੀਤੀਆਂ ਦੀ ਉਲੰਘਣਾ ਕਰਨ ਦਾ ਹਵਾਲਾ ਦਿੰਦਿਆਂ ਟਰੰਪ ਦੇ ਅਕਾਉਂਟ ‘ਤੇ ਪਾਬੰਦੀ ਲਗਾਈ ਸੀ | ਮਸਕ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਟਰੰਪ ‘ਤੇ ਪਾਬੰਦੀ ਲਗਾਉਣਾ ਸਹੀ ਨਹੀਂ ਸੀ | ਇਹ ਇਕ ਵੱਡੀ ਭੁੱਲ ਸੀ, ਕਿਉਂਕਿ ਇਸ ਨੇ ਦੇਸ਼ ਦੇ ਇਕ ਵੱਡੇ ਹਿੱਸੇ ਨੂੰ ਅਲੱਗ ਥਲੱਗ ਕਰ ਦਿੱਤਾ ਸੀ |

Comment here