ਖਬਰਾਂਖੇਡ ਖਿਡਾਰੀਦੁਨੀਆ

ਟਰੰਪ ਕਰਨਗੇ ਮੁੱਕੇਬਾਜ਼ੀ ਲਈ ਕੁਮੈਂਟਰੀ!!!

ਫਲੋਰਿਡਾ- ਇੱਥੇ ਹੋਣ ਵਾਲੇ ਮੁੱਕੇਬਾਜ਼ੀ ਦੇ ਇਕ ਨੁਮਾਇਸ਼ੀ ਮੁਕਾਬਲੇ ‘ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਕੁਮੈਂਟਰੀ ਕਰਨਗੇ, ਜਿਸ ‘ਚ ਸਾਬਕਾ ਹੈਵੀਵੇਟ ਚੈਂਪੀਅਨ ਇਵਾਂਡਰ ਹੋਲੀਫੀਲਡ ਵੀ ਸ਼ਾਮਿਲ ਹੋਣਗੇ | ਟਰੰਪ ਨਾਲ ਉਨ੍ਹਾਂ ਦੇ ਪੁੱਤਰ ਡੋਨਾਲਡ ਜੂਨੀਅਰ ਵੀ ਹੋਣਗੇ | ਹਾਲੀਵੁੱਡ ‘ਚ ਹੋਣ ਵਾਲੇ ਇਸ ਮੁਕਾਬਲੇ ਦੀ ਫੀਡ ਐਫ.ਆਈ.ਟੀ.ਈ. ਡਾਟ ਟੀ.ਵੀ. ‘ਤੇ ਉਪਲੱਬਧ ਹੋਵੇਗੀ | ਟਰੰਪ ਨੇ ਇਕ ਬਿਆਨ ‘ਚ ਕਿਹਾ ਕਿ ਮੈਨੂੰ ਮਹਾਨ ਲੜਾਕੇ ਤੇ ਮੁਕਾਬਲੇ ਪਸੰਦ ਹਨ | ਇਸ ਵਾਰ ਮੈਂ ਸਨਿਚਰਵਾਰ ਦੀ ਰਾਤ ਨੂੰ ਅਜਿਹੇ ਹੀ ਇਕ ਮੁਕਾਬਲੇ ਦਾ ਹਿੱਸਾ ਰਹਾਂਗਾ ਅਤੇ ਆਪਣੇ ਵਿਚਾਰ ਵੀ ਪੇਸ਼ ਕਰਾਂਗਾ |

Comment here