ਵਾਸ਼ਿੰਗਟਨ :ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਾਰ-ਏ-ਲਾਗੋ ਨਿਵਾਸ ‘ਤੇ ਰੱਖੇ ਗਏ ਵ੍ਹਾਈਟ ਹਾਊਸ ਦੇ ਦਸਤਾਵੇਜ਼ਾਂ ਦੇ 15 ਬਾਕਸਾਂ ‘ਚ ਰਾਸ਼ਟਰੀ ਸੁਰੱਖਿਆ ਨਾਲ ਜੁੜੀ ਗੁਪਤ ਜਾਣਕਾਰੀ ਸੀ। ਦੇਸ਼ ਦੇ ਰਾਸ਼ਟਰੀ ਪੁਰਾਲੇਖ ਅਤੇ ਦਸਤਾਵੇਜ਼ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਕਿਹਾ ਕਿ ਨਿਆਂ ਮੰਤਰਾਲੇ ਨੂੰ ਇਸ ਮਾਮਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ। ਨਿਗਰਾਨੀ ਅਤੇ ਸੁਧਾਰ ਬਾਰੇ ਹਾਊਸ ਆਫ ਰਿਪ੍ਰਜ਼ੈਂਟੇਟਿਵ ਕਮੇਟੀ ਨੂੰ 9 ਫਰਵਰੀ ਨੂੰ ਲਿਖੇ ਪੱਤਰ ਦੇ ਜਵਾਬ ਵਿੱਚ, ਨੈਸ਼ਨਲ ਆਰਕਾਈਵਜ਼ ਨੇ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ ਕਿ ਟਰੰਪ ਜਨਵਰੀ 2021 ਵਿੱਚ ਅਹੁਦਾ ਛੱਡਣ ਤੋਂ ਬਾਅਦ ਸਰਕਾਰੀ ਦਸਤਾਵੇਜ਼ ਆਪਣੇ ਨਾਲ ਫਲੋਰੀਡਾ ਲੈ ਗਏ ਸਨ। ਪ੍ਰਤੀਨਿਧ ਸਦਨ ਦੇ ਮੈਂਬਰਾਂ ਨੇ ਜਾਂਚ ਸ਼ੁਰੂ ਕੀਤੀ ਅਤੇ ਨੈਸ਼ਨਲ ਆਰਕਾਈਵਜ਼ ਨੇ ਕਥਿਤ ਤੌਰ ‘ਤੇ ਨਿਆਂ ਮੰਤਰਾਲੇ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਨਿਆਂ ਮੰਤਰਾਲੇ ਅਤੇ ਸੰਘੀ ਜਾਂਚ ਏਜੰਸੀ ਨੇ ਅਜੇ ਤੱਕ ਕੁਝ ਨਹੀਂ ਕਿਹਾ ਹੈ।
Comment here